ਪਹਿਲਗਾਮ ਵਿਖੇ ਕਤਲੇਆਮ ਚ ਜਾਨਾਂ ਗੁਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਪਹਿਲਗਾਮ ਸਮੂਹਿਕ ਹੱਤਿਆ ਕਾਂਡ ਅਤੇ ਫਿਰਕੂ ਤਾਕਤਾਂ ਵਲੋਂ ਇਸ ਬਹਾਨੇ ਕਸ਼ਮੀਰੀਆਂ ਵਿਰੋਧ ਫ਼ੈਲਾਈ ਜਾ ਰਹੀ ਨਫ਼ਰਤ ਖਿਲਾਫ ਸੀ.ਪੀ.ਆਈ. (ਐੱਮ ਐੱਲ) ਨਿਊ ਡੈਮੋਕ੍ਰੇਸੀ ਵਲੋ ਰੋਸ਼ ਮੁਜ਼ਾਹਰਾ

 

ਕਪੂਰਥਲਾ, 28 ਅਪ੍ਰੈਲ,

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੇ ਸੂਬਾ ਸੱਦੇ ਤੇ ਜ਼ਿਲ੍ਹਾ ਕਮੇਟੀ ਕਪੂਰਥਲਾ ਵਲੋਂ  ਕਸ਼ਮੀਰ ਦੇ ਪਹਿਲਗਾਮ ਵਿਖੇ ਵਾਪਰੇ ਕਤਲੇਆਮ ਜਾਨਾਂ ਗੁਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸੈਲਾਨੀਆਂ ਦੀ ਜਾਣ ਬਚਾਉਣ ਲਈ ਅੱਤਵਾਦੀਆਂ ਨਾਲ ਭਿੜ ਕੇ ਆਪਣੀ ਜਾਨ ਗਵਾਉਣ ਵਾਲੇ ਕਸ਼ਮੀਰੀ ਸੱਯਦ ਆਦਿਲ ਹੁਸੈਨ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਸ਼ਮੀਰੀਆਂ ਖਿਲਾਫ ਭੜਕਾਈ ਜਾ ਰਹੀ ਨਫ਼ਰਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆਇਸ ਮੌਕੇ ਪਾਰਟੀ ਵੱਲੋਂ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦਰੌਪਦੀ ਮੁਰਮੂ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਭੇਜਿਆ ਗਿਆ। 

 ਪਹਿਲਗਾਮ ਵਿਖੇ ਵਾਪਰੀ ਕਤਲੇਆਮ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਪਹਿਲਗਾਮ ਹੱਤਿਆ ਦੀ ਉਚ ਪੱਧਰੀ ਜਾਂਚ ਕਰੋਂ

ਭਾਰਤ ਅਤੇ ਪਾਕਿਸਤਾਨ ਵਲੋਂ ਲਗਾਈਆਂ ਪਾਬੰਦੀਆਂ ਖਤਮ ਕਰਕੇ ਆਪਸੀ ਵਪਾਰ ਚਾਲੂ ਕਰੋ

ਕਸ਼ਮੀਰ ਮਸਲੇ ਦਾ ਹੱਲ ਫੌਜੀ ਤਰੀਕੇ ਦੀ ਬਜਾਏ ਸਿਆਸੀ ਹੱਲ ਕਰੋਂ

ਅੱਜ ਦੇ ਰੋਸ਼ ਮੁਜਾਹਰੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਭੁੱਲਰ, ਕਾਮਰੇਡ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ

ਘਟਨਾ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੈਦਾ ਕੀਤੇ ਜਾ ਰਹੇ ਜੰਗੀ ਮਾਹੌਲ ਨੂੰ ਖਤਮ ਕਰਨ, ਪਹਿਲਗਾਮ ਵਿਖੇ ਸੈਲਾਨੀਆਂ ਦੀ ਆਮਦ ਤੋਂ ਪਹਿਲਾਂ ਪੁਖਤਾ ਸੁਰੱਖਿਆ ਇੰਤਜ਼ਾਮ ਨਾ ਕਰਨ ਅਤੇ ਅਮਰੀਕਾ ਦੇ ਉੱਚ ਅਹੁਦੇਦਾਰਾਂ ਦੀ ਆਮਦ ਸਮੇਂ ਅਜਿਹੀ ਘਟਨਾ ਵਾਪਰਨ ਸੰਬੰਧੀ ਉੱਠੇ ਖਦਸ਼ਾ ਦੀ ਉੱਚ ਪੱਧਰੀ ਜਾਂਚ ਕਰਵਾਉਣ, ਦੋਵਾਂ ਦੇਸ਼ਾਂ (ਭਾਰਤਪਾਕਿਸਤਾਨ) ਵਿਚਕਾਰ ਅਟਾਰੀ ਬਾਰਡਰ ਬੰਦ ਕਰਕੇ ਬੰਦ ਕੀਤਾ ਜਾ ਰਿਹਾ ਵਪਾਰ ਚਾਲੂ ਕਰਨ ਅਤੇ ਕਸ਼ਮੀਰ ਮਸਲੇ ਦਾ ਸਿਆਸੀ ਹੱਲ ਕਰਨ

 ਕੇਂਦਰੀ ਪ੍ਰਸ਼ਾਸਿਤ ਜੰਮੂ ਕਸ਼ਮੀਰ ਦੇ ਚੱਪੇ ਚੱਪੇਤੇ ਫੌਜ ਤਾਇਨਾਤ ਕੀਤੇ ਜਾਣ ਦੇ ਬਾਵਜੂਦ ਪਹਿਲਗਾਮ ਘਟਨਾ ਵਾਪਰਨ ਲਈ ਕੇਂਦਰੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਉਨ੍ਹਾਂ ਕਿਹਾ ਕਿ ਇਸ ਕਤਲੇਆਮ ਪਿੱਛੋਂ ਫ਼ਿਰਕੂ ਤਾਕਤਾਂ ਵਲੋਂ ਦੇਸ਼ ਵਿੱਚ ਅਜਿਹੀ ਭੜਕਾਹਟ ਪੈਦਾ ਕਰਕੇ ਫ਼ਿਰਕੂ ਨਫਰਤ ਪੈਦਾ ਕੀਤੀ ਜਾ ਰਹੀ ਹੈ  ਅਤੇ ਜੰਗੀ ਮਾਹੌਲ ਸਿਰਜਣ ਦਾ ਯਤਨ ਕੀਤਾ ਜਾ ਰਿਹਾਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਇੱਕ ਦੂਜੇ ਉੱਪਰ ਦੋਸ਼ ਮੜ੍ਹ ਰਹੀਆਂ ਹਨਉਨ੍ਹਾਂ ਕਿਹਾ ਕਿ ਹਜ਼ਾਰਾਂ ਕਸ਼ਮੀਰੀ ਲੋਕਾਂ ਦਾ ਸੜਕਾਂਤੇ ਉਤਰਨਾ ਅਤੇ ਇਸ ਘਟਨਾ ਦੇ ਨਿਖੇਧੀ ਕਰਨ ਦੇ ਬਾਵਜੂਦ ਫੁੱਟਪਾਊ ਕਾਲੀਆਂ ਤਾਕਤਾਂ ਭੜਕਾਊ ਬਿਆਨਬਾਜ਼ੀ ਕਰਕੇ ਮੁਸਲਮਾਨ ਵਿਰੋਧੀ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਅਤੇ ਭਾਜਪਾ ਆਪਣੇ ਧਰੂਵੀਕਰਨ ਦੀ ਸਿਆਸਤ ਨੂੰ ਇਹਨਾਂ ਯਤਨਾਂ ਰਾਹੀਂ ਅੱਗੇ ਵਧਾ ਰਹੀ ਹੈ

ਪਾਰਟੀ ਨੇ ਕਸ਼ਮੀਰ ਦੇ ਪਹਿਲਗਾਮ ਵਿਖੇ ਵਾਪਰੇ ਕਤਲੇਆਮ ਜਾਨਾਂ ਗੁਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ ਪਹਿਲਗਾਮ ਵਿਖੇ ਵਾਪਰੀ ਘਟਨਾ ਉਪਰੰਤ ਦੇਸ਼ ਅੰਦਰ ਕੇਂਦਰੀ ਸਰਕਾਰ ਵਲੋਂ ਪੈਦਾ ਕੀਤੇ ਜਾ ਰਹੇ ਜੰਗੀ ਮਾਹੌਲ ਨੂੰ ਖਤਮ ਕਰਨ, ਪਹਿਲਗਾਮ ਵਿਖੇ ਸੈਲਾਨੀਆਂ ਦੀ ਆਮਦ ਤੋਂ ਪਹਿਲਾਂ ਪੁਖਤਾ ਸੁਰੱਖਿਆ ਇੰਤਜ਼ਾਮ ਨਾ ਕਰਨ ਅਤੇ ਅਮਰੀਕਾ ਦੇ ਉੱਚ ਅਹੁਦੇਦਾਰਾਂ ਦੀ ਆਮਦ ਸਮੇਂ ਅਜਿਹੀ ਘਟਨਾ ਵਾਪਰਨ ਸੰਬੰਧੀ ਉੱਠੇ ਖਦਸ਼ਾ ਦੀ ਉੱਚ ਪੱਧਰੀ ਜਾਂਚ ਕਰਵਾਉਣ, ਦੋਵਾਂ ਦੇਸ਼ਾਂ (ਭਾਰਤਪਾਕਿਸਤਾਨ) ਵਿਚਕਾਰ ਅਟਾਰੀ ਬਾਰਡਰ ਬੰਦ ਕਰਕੇ ਬੰਦ ਕੀਤਾ ਜਾ ਰਿਹਾ ਵਪਾਰ ਚਾਲੂ ਕਰਨ ਅਤੇ ਕਸ਼ਮੀਰ ਮਸਲੇ ਦਾ ਸਿਆਸੀ ਹੱਲ ਕਰਨਇਸ ਮੌਕੇ ਸਾਥੀ ਤਰਸੇਮ ਸਿੰਘ ਬੰਨੇਮੰਲਬਲਵੀਰ ਸਿੰਘ ਫਜਲਾਬਾਦ, ਸੁਰਿੰਦਰ ਸਿੰਘ ਗ਼ਦਰੀ, ਅਮਰਜੀਤ ਸਿੰਘ ਜਵਾਲਾਪੁਰ, ਕੁਲਵਿੰਦਰ ਸਿੰਘ ਭੰਡਾਲ ਬੇਟ, ਗੁਰਦਿਆਲ ਸਿੰਘ ਬੂਹ, ਕਸ਼ਮੀਰਾ ਸਿੰਘ ਭੰਡਾਲ ਦੋਨਂ ਆਦਿ ਹਾਜ਼ਰ ਸਨ

 

Leave a Comment

ਪਹਿਲਗਾਮ ਵਿਖੇ ਕਤਲੇਆਮ ਚ ਜਾਨਾਂ ਗੁਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਪਹਿਲਗਾਮ ਸਮੂਹਿਕ ਹੱਤਿਆ ਕਾਂਡ ਅਤੇ ਫਿਰਕੂ ਤਾਕਤਾਂ ਵਲੋਂ ਇਸ ਬਹਾਨੇ ਕਸ਼ਮੀਰੀਆਂ ਵਿਰੋਧ ਫ਼ੈਲਾਈ ਜਾ ਰਹੀ ਨਫ਼ਰਤ ਖਿਲਾਫ ਸੀ.ਪੀ.ਆਈ. (ਐੱਮ ਐੱਲ) ਨਿਊ ਡੈਮੋਕ੍ਰੇਸੀ ਵਲੋ ਰੋਸ਼ ਮੁਜ਼ਾਹਰਾ