ਸਰਕਾਰੀ ਐਲੀਮੈਂਟਰੀ ਸਕੂਲ ਦਬੁਰਜੀ ਦੇ ਨਵੇਂ ਕਮਰੇ ਦੀ ਉਸਾਰੀ ਉਪਰੰਤ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਉਦਘਾਟਨੀ ਰਸਮ ਅਦਾ

 

ਕਪੂਰਥਲਾ, 28 ਅਪ੍ਰੈਲ,

 

ਪੰਜਾਬ ਸਿੱਖਿਆ ਕ੍ਰਾਂਤੀਦੇ ਤਹਿਤ ਸੂਬੇ ਭਰ ਵਿੱਚ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਦਬੁਰਜੀ ਜ਼ਿਲ੍ਹਾ ਕਪੂਰਥਲਾ ਵਿਖੇ ਆਧੁਨਿਕ ਕਲਾਸ ਰੂਮ ਦੀ ਉਸਾਰੀ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਦੀਪ ਸੈਣੀ ਚੇਅਰਮੈਨ ਪੰਜਾਬ ਬੀ ਸੀ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਪੰਜਾਬ, ਵਿਸ਼ੇਸ਼ ਮਹਿਮਾਨ ਵਜੋਂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੈਂਬਰ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ ਅਤੇ ਪਰਵਿੰਦਰ ਸਿੰਘ ਢੋਟ ਆਰਕੀਟੈਕਟ, ਸੂਬਾ ਸੰਯੁਕਤ ਸਕੱਤਰ ਨੇ ਸ਼ਿਰਕਤ ਕੀਤੀਇਸ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਸ ਸਰਕਾਰੀ ਸਕੂਲ ਲਈ ਆਧੁਨਿਕ ਕਲਾਸ ਰੂਮ ਵਾਸਤੇ 7,51,000/-  ਰੁਪਏ ਦੀ ਗ੍ਰਾਂਟ ਸਕੂਲ  ਨੂੰ ਭੇਜੀ ਗਈ ਸੀਜਿਨ੍ਹਾਂ ਦੀ ਯੋਗ ਵਰਤੋਂ ਨਾਲ ਕੀਤੇ ਗਏ ਕੰਮ ਦਾ ਉਦਘਾਟਨ ਕਰਨ ਲਈ ਸ਼੍ਰੀ ਸੰਦੀਪ ਸੈਣੀ, ਸ੍ਰ. ਕੰਵਰ ਇਕਬਾਲ ਸਿੰਘ ਜੀ, ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸੂਬਾ ਸੰਯੁਕਤ ਸਕੱਤਰ,ਗੁਰਪਾਲ ਇੰਡੀਅਨ ਸੂਬਾ ਸੰਯੁਕਤ ਸਕੱਤਰ, ਆਮ ਆਦਮੀ ਪਾਰਟੀ ਕਪੂਰਥਲਾ ਤੋਂ ਐਡਵੋਕੇਟ ਹਰਪ੍ਰੀਤ ਕੌਰ, ਪ੍ਰਿੰਸੀਪਲ ਕੁਲਬੀਰ ਸਿੰਘ, ਤੇਜਬੀਰ ਸਿੰਘ, ਕਪਿਲ ਕੁਮਾਰ ਸੋਨੂੰ, ਗੁਰਭੇਜ ਸਿੰਘ ਔਲਖ, ਜਗਦੇਵ ਥਾਪਰ, ਬਲਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ,ਕਰਨ ਦੀਕਸ਼ਤ ਅਤੇ ਸਿੱਖਿਆ ਵਿਭਾਗ ਨਾਲ ਜੁੜੇ ਵੱਖਵੱਖ ਨੁਮਾਇੰਦਿਆਂ ਸਮੇਤ ਪਹੁੰਚੇਸਰਕਾਰੀ ਐਲੀਮੈਂਟਰੀ ਸਕੂਲ ਦੇ ਮੁਖੀ ਸ਼੍ਰੀ ਪੰਕਜ ਧੀਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾਇਸ ਉਪਰੰਤ ਉਨ੍ਹਾਂ ਨੇ ਸਕੂਲ ਦੇ ਹੋਰ ਵਿਕਾਸ ਕਾਰਜਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਬਾਰੇ ਸਭ ਨੂੰ ਜਾਣਕਾਰੀ ਦਿੱਤੀਇਹ ਸਕੂਲ ਅੰਗਰੇਜ਼ੀ ਮਾਧਿਅਮ ਦਾ ਹੋਣ ਕਰਕੇ ਆਸ ਪਾਸ ਦੇ ਪਿੰਡਾਂ ਤੋਂ ਵੀ ਵਿਦਿਆਰਥੀ ਇੱਥੇ ਪੜ੍ਹਨ ਲਈ ਆਉਂਦੇ ਹਨਵਿਸ਼ੇਸ਼ ਮਹਿਮਾਨ ਕੰਵਰ ਇਕਬਾਲ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਵੱਖਵੱਖ ਵਿੱਦਿਅਕ ਨੀਤੀਆਂ ਬਾਰੇ ਗੱਲ ਕਰਦਿਆਂ ਆਖਿਆ ਕਿ ਸਰਕਾਰ ਅਤੇ ਵਿਭਾਗ ਦੀ ਇਹ ਪੁਰਜ਼ੋਰ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਨੂੰ ਸਮੇਂ ਸਮੇਂ ਉੱਤੇ ਸਹੂਲਤਾਂ ਦੇ ਕੇ ਚੰਗੇ ਵਿੱਦਿਅਕ ਮਾਹੌਲ ਨੂੰ ਕਾਇਮ ਰੱਖਿਆ ਜਾ ਸਕੇਉਹਨਾਂ ਇਹ ਵੀ ਆਖਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ, ਦਬੁਰਜੀ ਦੀ ਨਵੀਂ ਦਿੱਖ ਤੋਂ ਹੀ ਪਤਾ ਲੱਗਦਾ ਹੈ ਕਿ ਇਹਨਾਂ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਕਿੰਨੇ ਮਿਹਨਤੀ ਹਨਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਸਮਾਗਮ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਸੱਭਿਆਚਾਰਕ ਗਤੀਵਿਧੀਆਂ ਵੀ ਪੇਸ਼ ਕੀਤੀਆਂਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੰਦੀਪ ਸੈਣੀ ਨੇ ਕਿਹਾ ਕਿ ਅਜਿਹੇ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੇ ਨਜ਼ਰ ਆਉਂਦੇ ਹਨਉਹਨਾਂ ਨੇ ਇਹ ਵੀ ਆਖਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹ ਸਰਕਾਰੀ ਸਕੂਲ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਪੰਜਾਬ ਸਰਕਾਰ ਇਹਨਾਂ ਵਿੱਦਿਅਕ ਅਦਾਰਿਆਂ ਦੀ ਬਿਹਤਰੀ ਲਈ ਹਮੇਸ਼ਾ ਹੀ ਵਚਨਬੱਧ ਹੈਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਉਹਨਾਂ ਆਖਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਦਬੁਰਜੀ ਦੇ ਹਰੇਕ ਵਿਦਿਆਰਥੀ  ਕੰਪਿਊਟਰ ਕਰਦਾ ਹੈ, ਜੋ ਕਿ ਸਕੂਲ ਮੁੱਖੀ ਪੰਕਜ ਧੀਰ ਦੇ ਅਣਥੱਕ ਕੋਸ਼ਿਸ਼ਾਂ ਦੇ ਕਾਰਨ ਹੈ ਜੋ ਕਿ ਬਹੁਤ ਮਾਣ ਵਾਲੀ ਗੱਲ ਹੈਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਸ਼ਤਰੰਜ ਵਿੱਚ ਮਾਹਿਰ , ਰੂਬਿਕ ਕਿਊਬ, ਅਬੈਕਸ ਵਿੱਚ ਮਾਹਿਰ ਹਨ, ਵੱਖ ਵੱਖ ਢੰਗਾਂ ਦੇ ਨਾਲ ਉਹਨਾਂ ਨੂੰ ਨਵੇਂ ਤਰੀਕਿਆਂ ਨਾਲ ਵੈਦਿਕ ਗਣਿਤ ਵੀ ਸਿਖਾਇਆ ਜਾਂਦਾ ਹੈ ਤਾਂ ਜ਼ੋ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇਵਿਦਿਆਰਥੀਆਂ ਦੁਆਰਾ ਅਲਗ ਅਲਗ ਪੱਧਰ ਤੇ ਖੇਡਾਂ ਵਿੱਚ ਵੀ ਭਾਗ ਲੈ ਕੇ ਸਕੂਲ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਮੱਲਾਂ ਮਾਰਨ ਲਈ ਸ਼੍ਰੀ ਸੰਦੀਪ ਸੈਣੀ ਜੀ ਵਲੋਂ ਖ਼ੂਬ ਪ੍ਰਸੰਸਾ ਕੀਤੀ ਗਈਅੰਤ ਵਿੱਚ ਪੰਕਜ ਧੀਰ ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਰੇਖਾ ਧੀਰ ਵਿੱਲਾ ਕੋਠੀ ਨੇ ਧੰਨਵਾਦੀ ਸ਼ਬਦਾਂ ਵਿੱਚ ਆਏ ਹੋਏ ਰਾਜਨੀਤਿਕ ਨੁਮਾਇੰਦਿਆਂ, ਸਰਪੰਚ ਸ਼੍ਰੀਮਤੀ ਡਿੰਪੀ, ਮਨਜੋਤ ਸਿੰਘ, ਲਾਲ ਜੀਸਤਪਾਲ ਗ੍ਰਾਮ ਪੰਚਾਇਤ ਦਬੁਰਜੀ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸਰਬਜੀਤ ਕੌਰ ਅਤੇ ਮੈਂਬਰ, ਸਮੂਹ ਪਿੰਡ ਵਾਸੀ, ਵਿਦਿਆਰਥੀਆਂ ਦੇ ਮਾਪੇ ਅਤੇ ਹਾਜ਼ਰ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰਤੇ ਧੰਨਵਾਦ ਕੀਤਾਇਸ ਦੇ ਨਾਲ ਹੀ  ਇਸ ਸਮਾਗਮ ਵਿੱਚ ਸੰਜੀਵ ਕੁਮਾਰ ਹਾਂਡਾ ਬੀ.ਪੀ. . . ,ਹਰਪ੍ਰੀਤ ਸਿੰਘ ਸੀ ਐਚ ਟੀ,ਸਕੂਲ ਸਟਾਫ਼ ਜੀਵਨ ਜਯੋਤੀ, ਪੰਕਜ ਬਾਬੂ, ਮੈਡਮ ਰਿਤਿਕਾ, ਸਰਬਜੀਤ ਕੌਰ, ਨੀਲਮ, ਜਸਵਿੰਦਰ ਕੌਰ ਅਤੇ ਪਿੰਡ ਵਾਸੀ ਬਲਦੀਪ ਸਿੰਘ, ਰੂਪ ਦਬੁਰਜੀ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ,ਅਨਿਲ ਸ਼ਰਮਾ, ਗੁਰਮੁੱਖ ਸਿੰਘ, ਹਰਮਿੰਦਰ ਕੌਰ, ਗੁਰਜੀਤ ਕੌਰ, ਮੀਨਾਕਸ਼ੀ, ਮਨਜੀਤ ਕੌਰ, ਦਿਨੇਸ਼ ਸ਼ਰਮਾ, ਮੋਨਿਕਾ ਸ਼ਰਮਾ, ਮਨਦੀਪ ਕੌਰ, ਬਲਜਿੰਦਰ ਕੌਰ, ਪ੍ਰਿਯਾਦਰਸ਼ਨੀ, ਪ੍ਰਿਆ ਰਾਣੀ, ਜੀਵਨ ਪ੍ਰਕਾਸ਼, ਸੁਖਲੀਨ ਕੌਰ, ਰਾਜਿੰਦਰ ਸਿੰਘ, ਬਖਸ਼ੀਸ਼ ਸਿੰਘ, ਭਾਗ ਸਿੰਘ, ਰਮਨਦੀਪ ਕੌਰ, ਨਿਸ਼ਾਂਤ ਕੁਮਾਰ, ਵਿਸ਼ਾਲ ਸੂਦ, ਸ਼ੀਨਮ ਮੈਡਮ, ਪ੍ਰਿੰਸੀਪਲ ਵੀਨਾ ਮੈਡਮ ਆਦਿ ਹਾਜ਼ਰ ਸਨਸਟੇਜ ਸੰਚਾਲਕ ਜਗਦੀਸ਼ ਕੁਮਾਰ ਨੇ ਬਾਖੂਬੀ ਮੰਚ ਸੰਚਾਲਨ ਕੀਤਾ

 

 

 

Leave a Comment

ਪਹਿਲਗਾਮ ਵਿਖੇ ਕਤਲੇਆਮ ਚ ਜਾਨਾਂ ਗੁਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਪਹਿਲਗਾਮ ਸਮੂਹਿਕ ਹੱਤਿਆ ਕਾਂਡ ਅਤੇ ਫਿਰਕੂ ਤਾਕਤਾਂ ਵਲੋਂ ਇਸ ਬਹਾਨੇ ਕਸ਼ਮੀਰੀਆਂ ਵਿਰੋਧ ਫ਼ੈਲਾਈ ਜਾ ਰਹੀ ਨਫ਼ਰਤ ਖਿਲਾਫ ਸੀ.ਪੀ.ਆਈ. (ਐੱਮ ਐੱਲ) ਨਿਊ ਡੈਮੋਕ੍ਰੇਸੀ ਵਲੋ ਰੋਸ਼ ਮੁਜ਼ਾਹਰਾ