ਰੇਲ ਕੋਚ ਫੈਕਟਰੀ , ਕਪੂਰਥਲਾ ਵਿੱਚ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਅਤੇ ਰੇਲ ਸੇਵਾ ਪੁਰਸਕਾਰ ਸਮਾਰੋਹ ਦਾ ਆਯੋਜਨ

 

 

ਸਮਾਰੋਹ ਦੌਰਾਨ 49 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

 

 

 

ਕਪੂਰਥਲਾ, 05.02.2026:

ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚ ਕਰਮਚਾਰੀਆਂ ਦੇ ਉਤਕ੍ਰਿਸ਼ਟ ਯੋਗਦਾਨ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸਾਲ 2024 ਅਤੇ 2025 ਲਈ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਅਤੇ ਰੇਲ ਸੇਵਾ ਪੁਰਸਕਾਰ ਸਮਾਰੋਹ ਦਾ ਬੜੇ ਉਤਸ਼ਾਹ ਨਾਲ ਆਯੋਜਨ ਕੀਤਾ ਗਿਆ

ਇਸ ਮੌਕੇਤੇ ਸ਼੍ਰੀ ਪੀ. ਕੇ. ਮਿਸ਼ਰਾ, ਮਹਾਪ੍ਰਬੰਧਕ, ਆਰ.ਸੀ.ਐਫ. ਕਪੂਰਥਲਾ ਨੇ ਆਰ ਸੀ ਐੱਫ  ਪ੍ਰਤੀ  ਸਲਾਹੁਣ ਯੋਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੁਰਸਕਾਰ ਪ੍ਰਦਾਨ ਕਰਕੇ ਸਨਮਾਨਿਤ ਕੀਤਾਵੱਖਵੱਖ ਖੇਤਰਾਂ ਵਿੱਚ ਅਸਾਧਾਰਣ ਕਾਰਗੁਜ਼ਾਰੀ ਅਤੇ ਵਚਨਬੱਧਤਾ ਦਰਸਾਉਣ ਵਾਲੇ ਕੁੱਲ 49 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ

ਵਿਅਕਤੀਗਤ ਪੁਰਸਕਾਰਾਂ ਤੋਂ ਇਲਾਵਾ, ਮਹਾਪ੍ਰਬੰਧਕ ਵੱਲੋਂ ਸੁਰੱਖਿਆ, ਵਾਤਾਵਰਣ ਪ੍ਰਬੰਧਨ, ਗੁਣਵੱਤਾ ਅਤੇ ਸਰਵੋਤਮ ਦਫ਼ਤਰੀ ਪ੍ਰਬੰਧਨ ਦੇ ਖੇਤਰ ਵਿੱਚ ਸਲਾਹੁਣ ਯੋਗ ਕੰਮ ਕਰਨ ਵਾਲੇ ਵੱਖਵੱਖ ਦਫ਼ਤਰਾਂ ਅਤੇ ਵਿਭਾਗਾਂ ਨੂੰ ਸ਼ੀਲਡਾਂ ਵੀ ਪ੍ਰਦਾਨ ਕੀਤੀਆਂ ਗਈਆਂਇਹ ਪੁਰਸਕਾਰ ਆਰ.ਸੀ.ਐਫ. ਵਿੱਚ ਉੱਚ ਪੱਧਰ ਦੀ ਕਾਰਗੁਜ਼ਾਰੀ, ਅਨੁਸ਼ਾਸਨ ਅਤੇ ਉਤਕ੍ਰਿਸ਼ਟ ਕਾਰਜਸੰਸਕ੍ਰਿਤੀ ਨੂੰ ਦਰਸਾਉਂਦੇ ਹਨ

ਵਾਰਿਸ ਸ਼ਾਹ ਹਾਲ ਵਿੱਚ ਹਾਜ਼ਰ ਸਮੂਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੀ. ਕੇ. ਮਿਸ਼ਰਾ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਟੀਮਵਰਕ, ਨਵੀਨਤਾ ਅਤੇ ਸੁਰੱਖਿਆ ਅਤੇ ਗੁਣਵੱਤਾ ਮਿਆਰਾਂ ਦੀ ਪਾਲਣਾ ਦੀ ਮਹੱਤਤਾਤੇ ਜ਼ੋਰ ਦਿੱਤਾਉਨ੍ਹਾਂ ਨੇ ਸਾਲ 2024 ਅਤੇ 2025 ਦੌਰਾਨ ਆਰ.ਸੀ.ਐਫ. ਕਪੂਰਥਲਾ ਦੀਆਂ ਮਹੱਤਵਪੂਰਨ ਉਪਲਬਧੀਆਂਤੇ ਵੀ ਰੋਸ਼ਨੀ ਪਾਈ, ਜਿਨ੍ਹਾਂ ਵਿੱਚ ਉਤਪਾਦਨ ਸਮਰੱਥਾ ਵਿੱਚ ਵਾਧਾ, ਗੁਣਵੱਤਾ ਸੁਧਾਰ, ਵਾਤਾਵਰਣਕ ਟਿਕਾਊਪਨ ਨਾਲ ਸੰਬੰਧਿਤ ਪਹਿਲਕਦਮੀਆਂ ਅਤੇ ਸਮੁੱਚਾ ਸੰਸਥਾਗਤ ਪ੍ਰਦਰਸ਼ਨ ਸ਼ਾਮਲ ਹਨ

ਮਹਾਪ੍ਰਬੰਧਕ ਨੇ ਭਰੋਸਾ ਜਤਾਇਆ ਕਿ ਇਸ ਤਰ੍ਹਾਂ ਦੇ ਸਨਮਾਨ ਕਰਮਚਾਰੀਆਂ ਨੂੰ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਲਗਾਤਾਰ ਯਤਨ ਕਰਨ ਅਤੇ ਕੋਚ ਨਿਰਮਾਣ ਅਤੇ ਸੰਸਥਾਗਤ ਵਿਕਾਸ ਵਿੱਚ ਉੱਚ ਮਾਪਦੰਡ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਗੇ

ਇਸ ਮੌਕੇਤੇ ਸ੍ਰੀਮਤੀ ਭਾਰਤੀ ਮਿਸ਼ਰਾ, ਪ੍ਰਧਾਨ , ਮਹਿਲਾ ਕਲਿਆਣ ਸੰਗਠਨ, ਅਤੇ ਉਨ੍ਹਾਂ ਦੀ ਟੀਮ, ਪ੍ਰਮੁੱਖ ਵਿਭਾਗ ਮੁਖੀ , ਅਧਿਕਾਰੀ, ਵੱਖਵੱਖ ਯੂਨੀਅਨਾਂ ਅਤੇ ਸੰਘਾਂ ਦੇ ਪ੍ਰਤੀਨਿਧੀ, ਪੁਰਸਕਾਰ ਜੇਤੂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਰਹੇ

ਪੁਰਸਕਾਰ ਵੰਡ ਸਮਾਰੋਹ ਦਾ ਸਮਾਪਨ ਇੱਕ ਰੰਗਬਰੰਗੇ ਸੱਭਿਆਚਾਰਕ ਪ੍ਰੋਗਰਾਮ  ਨਾਲ ਹੋਇਆ, ਜਿਸ ਵਿੱਚ ਪੇਸ਼ ਕੀਤੀਆਂ ਗਈਆਂ ਵੱਖਵੱਖ ਸੱਭਿਆਚਾਰਕ ਆਈਟਮਾਂ ਨੂੰ ਆਡੀਟੋਰੀਅਮ ਵਿੱਚ ਮੌਜੂਦ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਪ੍ਰਾਪਤ ਹੋਈ

 

 

 

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें