



ਮਾਨਯੋਗ ਸ਼੍ਰੀਮਤੀ ਵਤਸਲਾ ਗੁਪਤਾ IPS ਸੀਨੀਅਰ ਪੁਲਿਸ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ PPS ਪੁਲਿਸ ਕਪਤਾਨ ਸਥਾਨਿਕ ਅਤੇ ਸ਼੍ਰੀ ਜੋਗਾ ਸਿੰਘ PPS ਉੱਪ ਪੁਲਿਸ ਕਪਤਾਨ ਸਥਾਨਿਕ ਦੀ ਰਹਿਨੁਮਾਈ ਹੇਠ ਥਾਣਾ ਸਾਈਬਰ ਕਰਾਇਮ ਦੇ ਇੰਚਾਰਜ ਇੰਸਪੈਕਟਰ ਮਨਦੀਪ ਕੌਰ ਅਤੇ ASI ਸੂਰਤ ਸਿੰਘ ਥਾਣਾ ਸਾਈਬਰ ਕਰਾਈਮ ਕਪੂਰਥਲਾ ਦੀ ਪੁਲਿਸ ਟੀਮ ਨੇ ਵੱਖ ਵੱਖ ਏ.ਟੀ.ਐਮ. ਬੂਥਾਂ ਤੋ ਬਜੁਰਗ, ਔਰਤਾਂ ਅਤੇ ਭੋਲੇ ਭਾਲੇ ਲੋਕਾਂ ਪਾਸੋ ਧੋਖੇ ਨਾਲ ਏ.ਟੀ.ਐਮ. ਕਾਰਡ ਵਟਾ ਕੇ ਉਹਨਾ ਦੇ ਖਾਤਿਆਂ ਵਿੱਚੋਂ ਉਸ ਏ.ਟੀ.ਐਮ. ਦੀ ਵਰਤੋ ਕਰਕੇ ਪੈਸੇ ਕਡਵਾਉਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਸ਼ੰਕਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਨਸੂਰਵਾਲ ਦੋਨਾ ਥਾਣਾ ਸਿਟੀ ਕਪੂਰਥਲਾ ਨੇ ਉਸਦਾ ਏ.ਟੀ.ਐਮ. ਕਾਡਰ ਧੋਖੇ ਨਾਲ ਵਟਾ ਕੇ ਉਸਦੇ ਖਾਤੇ ਵਿੱਚੋਂ ਮੋਟੀ ਰਕਮ ਕਡਾਉਣ ਸਬੰਧੀ ਸ਼ਿਕਾਇਤ ਮਾਨਯੋਗ ਐਸ.ਐਸ.ਪੀ. ਸਾਹਿਬ ਕਪੂਰਥਲਾ ਪਾਸ ਦਰਜ ਕਰਾਈ ਸੀ ਜਿਸਦੀ ਪੜਤਾਲ ਥਾਣਾ ਸਾਈਬਰ ਕਰਾਈਮ ਕਪੂਰਥਲਾ ਵਲੋ ਕੀਤੀ ਜਾ ਰਹੀ ਸੀ। ਜੋ ਸ਼ਿਕਾਇਤ ਦੀ ਪੜਤਾਲ ਦੌਰਾਨ ਵੱਖ ਵੱਖ ਏ ਟੀ ਐਮ ਦੀਆਂ ਸੀ ਸੀ ਟੀ ਵੀ ਫੁਟੇਜ ਕਡਵਾ ਕੇ ਪੁਲਿਸ ਦੁਆਰਾ ਚੈਕ ਕੀਤੀਆ ਗਈਆ ਅਤੇ ਉਕਤ ਦੋਸ਼ੀ ਦੀ ਪਹਿਚਾਣ ਕਰਕੇ ਇਸਦੇ ਖਿਲਾਫ ਮੁਕਦਮਾ ਨੰਬਰ 10 ਮਿਤੀ 09.10.2024 ਅ/ਧ 318(4) BNS ਤਹਿਤ ਥਾਣਾ ਸਾਈਬਰ ਕਰਾਈਮ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕਦਮਾ ਵਿੱਚ ਲੋੜਦੇ ਦੋਸ਼ੀ ਸਾਹਿਲ ਕੁਮਾਰ ਉਰਫ ਬਿੱਲਾ ਪੁੱਤਰ ਸੁਭਾਸ਼ ਚੰਦਰ ਵਾਸੀ ਮਕਾਨ ਨੰਬਰ 179 ਮੇਜਰ ਕਲੋਨੀ ਬਸਤੀ ਸ਼ੇਖ ਥਾਣਾ ਭਾਰਗੋ ਕੈਂਪ ਜਿਲਾ ਜਲੰਧਰ ਨੂੰ ਮਿਤੀ 09.10.2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਕੀਤੀ ਗਈ ਤਫਤੀਸ਼ ਅਤੇ ਸੀ.ਸੀ.ਟੀ.ਵੀ ਫੁਟੇਜ ਤੋਂ ਉਕਤ ਦੋਸ਼ੀ ਵਲੋਂ ਮਨਸੂਰਵਾਲਾ ਦੋਨਾ ਅਤੇ ਨਡਾਲਾ ਵਿਖੇ ਵੱਖ ਵੱਖ ਵਿਅਕਤੀਆ ਦੇ ਏ.ਟੀ.ਐਮ. ਕਾਰਡ ਵਟਾ ਕੇ ਉਹਨਾ ਦੇ ਖਾਤਿਆਂ ਵਿੱਚੋਂ 1,57,000/- ਦੇ ਕਰੀਬ ਰਕਮ ਕਡਾਉਣ ਸਬੰਧੀ ਖੁਲਾਸਾ ਹੋਇਆ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।