ਕਪੂਰਥਲਾ , 10 ਅਕਤੂਬਰ
ਅਨੁਪਮ ਕਲੇਰ (ਪੀ.ਸੀ.ਐਸ) ਕਮਿਸ਼ਨਰ ਨਗਰ ਨਿਗਮ, ਕਪੂਰਥਲਾ ਵੱਲੋਂ ਜੀ.ਆਈ.ਐਸ ਦੇ ਸਰਵੇ ਸਬੰਧੀ ਚੱਲ ਰਹੇ ਕੰਮ ਨਾਲ ਸਬੰਧਤ ਠੇਕੇਦਾਰ ਅਤੇ ਬਣਾਈ ਗਈ ਟੀਮ ਨਾਲ ਮੀਟਿੰਗ ਕੀਤੀ ਗਈ।ਇਸ ਸਰਵੇ ਵਿੱਚ ਨਗਰ ਨਿਗਮ ਦੀ ਹਦੂਦ ਅੰਦਰ ਆਉਦੀਆਂ ਸਾਰੀਆਂ ਪ੍ਰਾਪਰਟੀਆਂ ਦਾ ਸਰਵੇ ਕੀਤਾ ਜਾਣਾ ਹੈ। ਕੰਪਨੀ ਵੱਲੋਂ ਮੀਟਿੰਗ ਵਿੱਚ ਦੱਸਿਆ ਕਿ ਬਲਾਕ ਅਨੁਸਾਰ ਡਿਜੀਟਾਇਜ਼ ਡਾਟਾ ਲਗਭਗ ਤਿਆਰ ਕਰ ਲਿਆ ਗਿਆ ਹੈ। ਇਸਤੋਂ ਬਾਅਦ ਜਲਦ ਹੀ 10 ਟੀਮਾਂ ਬਣਾਕੇ ਸ਼ਹਿਰ ਵਿੱਚ ਡੋਰ-ਟੂ-ਡੋਰ ਸਰਵੇ ਕੀਤਾ ਜਾਵੇਗਾ ਅਤੇ ਹਰ ਪ੍ਰਾਪਰਟੀ ਨੂੰ ਨੰਬਰ ਲਗਾਕੇ ਕਿਊ ਆਰ ਕੋਡ ਵਾਲੀਆਂ ਪਲੇਟਾਂ ਲਗਾਈਆਂ ਜਾਣਗੀਆ। ਮੀਟਿੰਗ ਵਿੱਚ ਗਰੈਬਵੇਅਰ ਸਲਿਊਸ਼ਨ ਕੰਪਨੀ ਦੇ ਨੁਮਾਇੰਦੇ ਤੋਂ ਇਲਾਵਾ ਸਰਵੇ ਦੇ ਨੋਡਲ ਅਫਸਰ ਸ੍ਰੀ ਜਤਿੰਦਰ ਮੋਹਨ ਸੁਪਰਡੰਟ, ਸ੍ਰੀ ਸੰਜੀਵ ਦੇਵਗਨ ਸਹਾਇਕ ਟਾਊਨ ਪਲੈਨਰ, ਸ੍ਰੀ ਦਿਨੇਸ਼, ਹੈਡ ਡਰਾਫਟਸਮੈਨ, ਸ੍ਰੀ ਮਨੋਜ ਰੱਤੀ ਇੰਸਪੈਕਟਰ ਪ੍ਰਾਪਰਟੀ ਟੈਕਸ ਸ਼ਾਖਾ ਇਸ ਮੀਟਿੰਗ ਵਿੱਚ ਸ਼ਾਮਲ ਹੋਏ।