ਜਾਂਚ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦਾ ਸਮਾਨ ਮਿਲਣ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ
ਸਮਾਨ ਜਬਤ ਕਰਨ ਦੇ ਨਾਲ–ਲਾਲ ਕੀਤੇ ਜਾਣਗੇ ਭਾਰੀ ਜੁਰਮਾਨੇ
ਕਪੂਰਥਲਾ, 07 ਜਨਵਰੀ
ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਨਗਰ ਨਿਗਮ, ਕਪੂਰਥਲਾ ਵਲੋਂ ਸ਼ਹਿਰ ਵਿੱਚ ਜਨਵਰੀ 2023 ਤੋਂ ਗਾਰਬੇਜ ਕੁਲੈਕਸ਼ਨ ਚਾਰਜਿਜ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਬੰਧੀ ਵੱਖ–ਵੱਖ ਅਖ਼ਬਾਰਾਂ ਤੇ ਮੁਨਾਦੀ ਰਾਹੀਂ ਸ਼ਹਿਰ ਵਾਸੀਆਂ, ਵਪਾਰਿਕ ਅਦਾਰਿਆਂ, ਹੋਟਲ, ਹਸਪਤਾਲਾਂ ਅਤੇ ਢਾਬੇ ਆਦਿ ਦੇ ਮਾਲਕਾਂ ਨੂੰ ਜਾਗਰੂਕ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਜੇ ਵੀ ਬਹੁਤ ਸਾਰੇ ਅਦਾਰਿਆਂ ਵਲੋਂ ਨਗਰ ਨਿਗਮ ਦੀ ਸਿਹਤ ਸਾਖਾ ਵਿਖੇ ਗਾਰਬੇਜ ਕੁਲੈਕਸ਼ਨ ਚਾਰਜਿਜ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਵੱਲ ਕਾਫੀ ਜਿਆਦਾ ਬਕਾਇਆ ਅਤੇ ਜੁਰਮਾਨਾ ਇਕੱਠਾ ਹੋ ਜਾਂਦਾ ਹੈ।
ਉਨ੍ਹਾਂ ਸ਼ਹਿਰ ਵਾਸੀਆਂ, ਵਪਾਰਿਕ ਅਦਾਰਿਆਂ, ਹੋਟਲ, ਹਸਪਤਾਲਾਂ ਅਤੇ ਢਾਬੇ ਆਦਿ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਪਾਸ ਗਾਰਬੇਜ ਕੁਲੈਕਸ਼ਨ ਚਾਰਜਿਜ ਤੁਰੰਤ ਜਮ੍ਹਾਂ ਕਰਵਾਇਆ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀਆ ਹਦਾਇਤਾਂ ਅਨੁਸਾਰ ਸ਼ਹਿਰ ਵਿਚ ਸਿੰਗਲ ਯੂਜ਼ ਆਫ ਪਲਾਸਟਿਕ ਦੀ ਪੂਰਨ ਵਰਤੋਂ/ਵੇਚਣ ’ਤੇ ਰੋਕ ਲਗਾਈ ਹੋਈ ਹੈ ਅਤੇ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਵਪਾਰਿਕ ਅਦਾਰੇ ਅਤੇ ਆਮ/ਖਾਸ ਪਲਬਿਕ ਵੀ ਸਿੰਗਲ ਯੂਜ਼ ਆਫ ਪਲਾਸਟਿਕ ਵੇਚਦੇ/ਵਰਤੋਂ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜੇਕਰ ਕਿਸੇ ਕੋਲ ਸਿੰਗਲ ਯੂਜ਼ ਆਫ ਪਲਾਸਟਿਕ ਦਾ ਸਮਾਨ ਪਾਇਆ ਜਾਂਦਾ ਹੈ ਤਾਂ ਉਸ ਦਾ ਸਮਾਨ ਜਬਤ ਕਰਦੇ ਹੋਏ ਭਾਰੀ ਜੁਰਮਾਨਾ ਕੀਤਾ ਜਾਵੇ ਅਤੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਇਸ ਦੀ ਨਿਰੋਲ ਜਿੰਮੇਵਾਰੀ ਉਸ ਦੀ ਖੁਦ ਦੀ ਹੋਵੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਅਤੇ ਵਪਾਰਿਕ ਤੇ ਹੋਰਨਾਂ ਅਦਾਰਿਆਂ ਨੂੰ ਅਪੀਲ ਕੀਤੀ ਕਿ ਸਿੰਗਲ ਯੂਜ਼ ਪਲਾਸਟਿਕ ਵੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਸਾਫ਼–ਸੁਥਰਾ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।
ਕੈਪਸ਼ਨ – ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ।