ਸ਼ਹੀਦ ਭਗਤ ਸਿੰਘ ਯੂਥ ਕਲੱਬ ਲੋਕ ਭਲਾਈ ਕਾਰਜਾਂ ਪ੍ਰਤੀ ਹਮੇਸ਼ਾ ਤਤਪਰ ਰਹੇਗਾ — ਵਿਸ਼ਾਲ ਰਾਜਪੂਤ।।
ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਰਜਿ ਦੇ ਸਮੂਹ ਮੈਂਬਰਾਂ ਨੇ ਆਪਣੀਆਂ ਨਿਰੰਤਰ ਲੋਕ ਭਲਾਈ ਕਾਰਜਾਂ ਨੂੰ ਜਾਰੀ ਰੱਖਦਿਆਂ ਕਲੱਬ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਸਮੇਂ ਅਮਰੀਕਾ ਵਿੱਚ ਰਹਿ ਰਹੇ ਐਨ.ਆਰ.ਆਈ. (NRI) ਸੰਦੀਪ ਸਵਰਾਜ ਵੱਲੋਂ ਭੇਜੇ ਗਏ ਯੋਗਦਾਨ ਅਤੇ ਸਮੂਹ ਮੈਂਬਰਾਂ ਦੇ ਉਪਰਾਲਿਆਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ, ਨਿਜ਼ਾਮਪੁਰ, ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਵਾਟਰ ਕੂਲਰ ਸਕੂਲ ਪ੍ਰਬੰਧਕਾਂ ਨੂੰ ਭੇਂਟ ਕੀਤਾ। ਸੰਖੇਪ ਸਮਾਗਮ ਦੌਰਾਨ ਪ੍ਰਧਾਨ ਵਿਸ਼ਾਲ ਰਾਜਪੂਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀ ਸੰਦੀਪ ਸਵਰਾਜ ਹਰ ਸਾਲ ਸ਼ਹੀਦ–ਏ–ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮੋਕੇ ਕਲੱਬ ਨੂੰ ਵਿੱਤੀ ਸਹਾਇਤਾ ਭੇਜਦੇ ਹਨ ਅਤੇ ਸਮਾਜ ਸੇਵੀ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦਿਆਂ ਆਪਣੀਆਂ ਜੜ੍ਹਾਂ, ਆਪਣੇ ਲੋਕਾਂ, ਕਲੱਬ ਅਤੇ ਵਿਦਿਆਰਥੀਆਂ ਨਾਲ ਜੋੜੀ ਰੱਖਣ ਵਿਚ ਮਾਣ ਮਹਿਸੂਸ ਕਰਦੇ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਗੁਰਮੁਖ ਸਿੰਘ ਢੋਡ, ਧਾਰਮਿਕ ਆਗੂ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਵੀ ਕਲੱਬ ਵੱਲੋਂ ਕਰਵਾਏ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਲੋੜਵੰਦ ਵਿਦਿਆਰਥੀਆਂ ਲਈ ਹਮੇਸ਼ਾ ਸਹਾਇਤਾ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ। ਇਸ੍ ਮੌਕੇ ਭਾਈ ਸਤਨਾਮ ਸਿੰਘ ਸਰਪੰਚ ਨਿਜ਼ਾਮਪੁਰ, ਸਕੂਲ ਮੁਖੀ ਮੈਡਮ ਮੋਨਿਕਾ, ਪੰਚਾਇਤ ਮੈਂਬਰ ਸ੍ਰੀਮਤੀ ਸਤਵੰਤ ਕੌਰ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਾਟਰ ਕੂਲਰ ਨੂੰ ਵਿਦਿਆਰਥੀਆਂ ਲਈ ਜ਼ਰੂਰੀ ਲੋੜ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਟਾਫ, ਸ. ਐ. ਸਕੂਲ, ਨਿਜਾਮਪੁਰ
ਸ਼੍ਰੀਮਤੀ ਮੋਨਿਕਾ ਸ਼ਰਮਾ
ਸ਼੍ਰੀਮਤੀ ਸਾਰਿਕਾ, ਸ਼੍ਰੀਮਤੀ ਸੰਪੂਰਨ ਕੌਰ (ਆਾਂਗਣਵਾੜੀ ਵਰਕਰ)
ਸ਼੍ਰੀ ਦਿਨੇਸ਼ ਸ਼ਰਮਾ,
ਸ਼੍ਰੀ ਪੰਕਜ ਮਰਵਾਹਾ,
ਸ਼੍ਰੀ ਬਲਵਿੰਦਰ ਕੁਮਾਰ, CHT, ਧੰਮ
ਸ਼੍ਰੀ ਬਲਬੀਰ ਸਿੰਘ, CHT,ਢੱਪਈ
ਸ਼੍ਰੀ ਮੁਨੀਸ਼ ਮਲਹੋਤਰਾ (ਸੈਕਸ਼ਨ ਅਫਸਰ)
ਸ. ਸਤਨਾਮ ਸਿੰਘ (ਸਰਪੰਚ, ਪਿੰਡ–ਨਿਜਾਮਪੁਰ), ਬੱਬੂ ਪੰਡਿਤ, ਰਿੰਕੂ ਕਾਲੀਆ, ਸੰਨੀ ਚੀਮਾ, ਰਾਕੇਸ਼ ਜੋਸ਼ੀ, ਸੁਨੀਲ ਕੁਮਾਰ, ਅਰੁਣ ਕੁਮਾਰ ਖੋਸਲਾ, ਹੈਪੀ, ਦੀਪਕ ਹੰਸ, ਜਸਵਿੰਦਰਪਾਲ ਸਿੰਘ ਉੱਗੀ, ਕਰਨ ਕੁਮਾਰ, ਬਿੱਲੂ ਵਾਲੀਆ, ਦੀਪਕ ਲੱਕੀ, ਨਵੀਨ ਕੌੜਾ ਸਮੇਤ ਸਮੂਹ ਕਲੱਬ ਮੈਂਬਰਾਂ ਹਾਜ਼ਰ ਸਨ।
ਸਰਕਾਰੀ ਪ੍ਰਾਇਮਰੀ ਸਕੂਲ ਨਿਜ਼ਾਮਪੁਰ ਵਿਖੇ ਵਾਟਰ ਕੂਲਰ ਭੇਟ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਯੂਥ ਕਲੱਬ ਰਜਿ ਦੇ ਪ੍ਰਧਾਨ ਵਿਸ਼ਾਲ ਰਾਜਪੂਤ, ਮੀਡੀਆ ਸਲਾਹਕਾਰ ਸੁਖਵਿੰਦਰ ਮੋਹਨ ਸਿੰਘ ਭਾਟੀਆ, ਗੁਰਮੁਖ ਸਿੰਘ ਢੋਡ, ਸਕੂਲ ਮੁਖੀ ਮੈਡਮ ਮੋਨਿਕਾ ਸ਼ਰਮਾ, ਸਤਨਾਮ ਸਿੰਘ ਸਰਪੰਚ ਨਿਜ਼ਾਮਪੁਰ ਖੜ੍ਹੇ ਦਿਖਾਈ ਦੇ ਰਹੇ ਹਨ।







