ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 18ਵਾਂ ਰਾਗ ਦਰਬਾਰ 21 ਫਰਵਰੀ ਨੂੰ : ਹਰਮੀਤ ਸਿੰਘ ਕਾਲਕਾ

 

ਨਵੀਂ ਦਿੱਲੀ 16 ਫਰਵਰੀ

ਸਰਦਾਰ ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਤ੍ਰਿਲੋਚਨ ਸਿੰਘ ਦੇ ਸਹਿਯੋਗ ਨਾਲ ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਪਵਿੱਤਰ ਅਤੇ ਅਮਰ ਯਾਦ ਨੂੰ ਸਮਰਪਿਤ 18ਵਾਂ ਵਿਸ਼ਾਲ ਰਾਗ ਦਰਬਾਰ ਸ਼ਨਿੱਚਰਵਾਰ, 21 ਫਰਵਰੀ 2026 ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸਿੱਖ ਇਤਿਹਾਸ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਅਤੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਾਮ-ਰਸ ਨਾਲ ਜੋੜਨ ਦਾ ਵਿਲੱਖਣ ਮੌਕਾ ਹੋਵੇਗਾ। ਇਸ ਰਾਗ ਦਰਬਾਰ ਵਿੱਚ ਪੰਥ-ਪ੍ਰਸਿੱਧ ਰਾਗੀ ਜਥੇ ਇਲਾਹੀ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਆਤਮਿਕ ਅਨੰਦ ਨਾਲ ਨਿਹਾਲ ਕਰਨਗੇ।

ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੂਰ (ਦਿੱਲੀ ਵਾਲੇ), ਭਾਈ ਪ੍ਰਦੀਪ ਸਿੰਘ ਹਜੂਰੀ ਕੀਰਤਨੀਏ ਸ਼ਹੀਦਾਂ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਕਮਲਜੀਤ ਸਿੰਘ ਸ਼ਾਂਤ ਹਜੂਰੀ ਕੀਰਤਨੀਏ ਸ੍ਰੀ ਹਰਿਮੰਦਰ ਸਾਹਿਬ, ਭਾਈ ਕਮਲਜੀਤ ਸਿੰਘ ਹਜੂਰੀ ਕੀਰਤਨੀਏ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਰਤਨ ਅਤੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਹੈਡ ਗ੍ਰੰਥੀ ਬੰਗਲਾ ਸਾਹਿਬ ਵੱਲੋਂ  ਕਥਾ ਰਾਹੀਂ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ।

ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤਾਂ ਨੂੰ ਨਿਮਰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਅਨਮੋਲ ਖੁਸ਼ੀਆਂ ਅਤੇ ਆਤਮਿਕ ਬਖ਼ਸ਼ਿਸ਼ਾਂ ਪ੍ਰਾਪਤ ਕਰਨ।

ਉਨ੍ਹਾਂ ਇਹ ਵੀ ਦੱਸਿਆ ਕਿ ਰਾਗ ਦਰਬਾਰ ਦਾ ਸਿੱਧਾ ਪ੍ਰਸਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ  ਵੈਬਸਾਈਟ ਅਤੇ ਫੇਸਬੁਕ ਪੇਜ ਤੋਂ ਇਲਾਵਾ ਕੇਸਰੀ ਕੰਟੈਕਟ, ਚੜਦੀ ਕਲਾ ਟਾਈਮ ਟੀਵੀ, ਜੀਐਸਪੀਐਸ ਲਾਈਵ, ਅਕਾਲ ਸਹਾਇ ਗੁਰਬਾਣੀ ਅਤੇ ਅਨਮਿਊਟ ਚੈਨਲ ਰਾਹੀਂ ਵੀ ਕੀਤਾ ਜਾਵੇਗਾ, ਤਾਂ ਜੋ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਰਾਗ ਦਰਬਾਰ ਨਾਲ ਜੁੜ ਸਕਣ।

ਇਹ ਵਿਸ਼ਾਲ ਰਾਗ ਦਰਬਾਰ ਸ਼ਹੀਦਾਂ ਦੀ ਅਮਰ ਵਿਰਾਸਤ ਨੂੰ ਨਮਨ ਕਰਦਿਆਂ ਸੰਗਤਾਂ ਵਿੱਚ ਆਤਮਿਕ ਚੇਤਨਾ ਅਤੇ ਪੰਥਕ ਏਕਤਾ ਦਾ ਸੰਦੇਸ਼ ਪ੍ਰਸਾਰਿਤ ਕੀਤਾ ਜਾਵੇਗਾ

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें