ਸੰਤ ਸੀਚੇਵਾਲ ਨੂੰ 10ਵੇਂ ਜੇ.ਪੀ.ਜੀ.ਏ. ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਦਾ ਸੱਦਾ

ਹੜ੍ਹ ਰਾਹਤ ਸੇਵਾ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਟ

 

 

 

ਸੁਲਤਾਨਪੁਰ ਲੋਧੀ, 30 ਨਵੰਬਰ

 

 

 

ਜਲੰਦਰ ਪੋਟੈਟੋ ਗਰੋਵਰ ਐਸੋਸੀਏਸ਼ਨ ਦੀ ਟੀਮ ਵਲੋਂ ਉਘੇ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ 10ਵੇਂ ਜੇ.ਪੀ.ਜੀ.. ਕਿਸਾਨ ਮੇਲੇ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਸੱਦਾ ਪੱਤਰ ਨਿਰਮਲ ਕੁਟੀਆ ਸੀਚੇਵਾਲ ਵਿਖੇ ਪਹੁੰਚ ਕੇ ਦਿੱਤਾ ਗਿਆਇਸ ਮੌਕੇ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਵਿੱਚ ਵੱਡੇ ਬਦਲਾਵਾਂ ਦੀ ਲੋੜ ਹੈ, ਤਾਂ ਜੋ ਕਿਸਾਨ ਖੇਤੀ ਵਿਚੋਂ ਬਰਕਤਾਂ ਪ੍ਰਾਪਤ ਕਰ ਸਕਣਇਹ ਸਿਰਫ ਤਾਂ ਹੀ ਸੰਭਵ ਹੈ ਜੇ ਅਸੀਂ ਚੰਗੀ ਖੇਤੀ ਬਾਰੇ ਮਾਹਰ ਡਾਕਟਰਾਂ ਅਤੇ ਕਿਸਾਨਾਂ ਤੋਂ ਅਗਾਂਹਵਧੂ ਸੋਚ ਪ੍ਰਾਪਤ ਕਰੀਏ

 

ਸੰਤ ਸੀਚੇਵਾਲ ਜੀ ਨੇ ਆਪਣੇ ਸੱਦੇ ਵਿਚ ਦੱਸਿਆ ਕਿ 8-9 ਦਸੰਬਰ ਨੂੰ ਨਕੋਦਰ ਦੀ ਨਵੀਂ ਦਾਣਾ ਮੰਡੀ ਵਿੱਚ ਹੋਣ ਵਾਲੇ ਕਿਸਾਨ ਮੇਲੇ ਵਿੱਚ ਵੱਡੇ ਪੱਧਰਤੇ ਰਹੇ ਮਾਹਰ ਡਾਕਟਰਾਂ, ਅਗਾਂਹਵਧੂ ਕਿਸਾਨਾਂ, ਬੀਜ, ਖਾਦ ਅਤੇ ਮਸੀਨਰੀ ਕੰਪਨੀਆਂ ਦਾ ਪੰਜਾਬ ਦੇ ਕਿਸਾਨਾਂ ਨੂੰ ਲਾਹਾ ਲੈਣਾ ਚਾਹੀਦਾ ਹੈਇਸ ਨਾਲ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਖੇਤੀ ਦੇ ਨਵੇਂ ਰੁੱਖਾਂ ਬਾਰੇ ਜਾਣਕਾਰੀ ਮਿਲੇਗੀ

 

ਇਸ ਮੌਕੇ ਸੰਤ ਸੀਚੇਵਾਲ ਜੀ ਨੇ ਜੇ.ਪੀ.ਜੀ.. ਦੇ ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ ਖਹਿਰਾ ਨੂੰ ਇਹ ਵੀ ਕਿਹਾ ਕਿ ਪੰਜਾਬ ਵਿਚ ਮੂੰਗਫਲੀ ਦੀ ਖੇਤੀ ਪਿਛਲੇ ਸਮੇਂ ਵਿੱਚ ਬਹੁਤ ਮਸ਼ਹੂਰ ਰਹੀ ਹੈ ਅਤੇ ਇਸ ਦੇ ਨਾਲ ਅਸੀਂ ਮੂੰਗਫਲੀ ਦੀ ਫਸਲ ਬਾਰੇ ਸੈਮੀਨਾਰ ਕਰਵਾਉਣ ਦੀ ਯੋਜਨਾ ਬਣਾਈਏ, ਜੋ ਖੇਤੀ ਦੇ ਬਦਲਾਅ ਅਤੇ ਨਵੀਂ ਤਕਨੀਕਾਂ ਲਈ ਮਦਦਗਾਰ ਹੋਵੇ

 

ਇਸ ਮੌਕੇ ਤੇ ਜੇ.ਪੀ.ਜੀ.. ਦੇ ਕਮੇਟੀ ਮੈਂਬਰ ਤੇਗਾ ਸਿੰਘ, ਚੈਂਚਲ ਸਿੰਘ, ਬਲਰਾਜ ਸਿੰਘ ਅਤੇ ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ ਖਹਿਰਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚਲਾਈਆਂ ਜਾ ਰਹੀਆਂ ਸੇਵਾਵਾਂ ਵਿੱਚ ਹਿੱਸਾ ਪਾਉਂਦਿਆਂ ਸੰਤ ਸੀਚੇਵਾਲ ਜੀ ਨੂੰ ਪੰਜ ਲੱਖ ਰੁਪਏ ਦਾ ਚੈੱਕ ਦਿੱਤਾਇਹ ਰਾਹਤ ਰਾਸ਼ੀ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ ਚੈਰੀਟੇਬਲ ਟਰੱਸਟ ਵੱਲੋਂ ਦਿੱਤੀ ਗਈ ਹੈ

 

ਤੇਗਾ ਸਿੰਘ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਹੋਣ ਵਾਲਾ ਕਿਸਾਨ ਮੇਲਾ ਹੜ੍ਹ ਕਾਰਨ ਰੱਦ ਕਰ ਦਿੱਤਾ ਗਿਆ ਸੀ, ਪਰ ਉਸ ਸਮੇਂ ਜੇ.ਪੀ.ਜੀ.. ਦੀ ਟੀਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਦਾ ਸੰਕਲਪ ਲਿਆ ਸੀਇਸ ਸੇਵਾ ਵਿੱਚ ਮੰਡ ਬਾਉਪੁਰ ਹਲਕੇ ਵਿੱਚ ਹੜ੍ਹ ਨਾਲ ਤਬਾਹ ਹੋਈਆਂ ਜਮੀਨਾਂ ਨੂੰ ਪੱਧਰੀਆਂ ਕਰਕੇ ਕਣਕ ਬੀਜਣ ਦੀ ਸੇਵਾ ਸੰਤ ਸੀਚੇਵਾਲ ਜੀ ਵਲੋਂ ਜਾਰੀ ਰਹੀ ਹੈਜੇ.ਪੀ.ਜੀ.. ਦੀ ਟੀਮ ਵੱਲੋਂ ਇਸ ਕਾਰਜ ਵਿੱਚ ਪੰਜ ਲੱਖ ਰੁਪਏ ਦੀ ਸੇਵਾ ਕੀਤੀ ਗਈ ਹੈ ਅਤੇ ਅਗਲੇ ਸਮੇਂ ਵਿੱਚ ਹੋਰ ਸੇਵਾਵਾਂ ਵੀ ਜਾਰੀ ਰੱਖੀਆਂ ਜਾਣਗੀਆਂ

 

ਇਸ ਮੌਕੇ ਤੇ ਸਰਪੰਚ ਜੋਗਾ ਸਿੰਘ ਚੱਕਚੇਲਾ, ਸੂਬਾ ਸਿੰਘ, ਸਤਨਾਮ ਸਿੰਘ, ਮਨਦੀਪ ਸਿੰਘ, ਹਰਦੇਵ ਸਿੰਘ ਲਾਲੀ ਵਾੜਾ ਜਗੀਰ, ਲਖਵਿੰਦਰ ਸਿੰਘ ਮੱਲੀ ਆਦਿ ਵੀ ਮੌਜੂਦ ਸਨ

 

 

 

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें