Tribune Times

Tribune Times

ਜ਼ਿਲ੍ਹੇ ‘ਚ ਐਸ ਆਈ ਆਰ ਪ੍ਰਕਿਰਿਆਵਾਂ ਦੀ ਪ੍ਰਗਤੀ ਦਾ ਜਾਇਜ਼ਾ

SHARE:

 

ਕਪੂਰਥਲਾ,6 ਜੁਲਾਈ: ਡਿਪਟੀ ਕਮਿਸ਼ਨਰਕਮਜ਼ਿਲ੍ਹਾ ਚੋਣ ਅਫਸਰ ਅਕਾਸ਼ ਬਾਂਸਲ ਵੱਲੋਂ ਅੱਜ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕਿਆਂਭੁਲੱਥ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਫਗਵਾੜਾ ਦੀਐਸ.ਆਈ.ਆਰ ਸਟੇਟਸ ਰਿਪੋਰਟਦੇ ਆਧਾਰਤੇ ਚੋਣ ਪ੍ਰਕਿਰਿਆਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ ਨੇ ਦਸਿਆ ਕਿ ਪ੍ਰਾਪਤ ਅੰਕੜਿਆਂ ਅਨੁਸਾਰ ਜ਼ਿਲ੍ਹੇ ਦੇ ਸਾਰੇ 791 ਬੀ.ਐਲ.ਓਜ਼ ਨੂੰ ਸਫ਼ਲਤਾਪੂਰਵਕ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਜ਼ਿਲ੍ਹੇ ਦੇ ਕੁੱਲ 6,14,981 ਵੋਟਰਾਂ ਲਈ .ਐਫ ਪਾਰਟਸ ਡਾਊਨਲੋਡ ਕਰਨ, ਪ੍ਰਿੰਟ ਕਰਨ ਅਤੇ ਵੰਡਣ ਦਾ ਕੰਮ 100 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ, ਜਿਸ ਤਹਿਤ ਪ੍ਰਤੀ ਬੀ.ਐਲ. ਔਸਤਨ 777 .ਐਫ ਵੰਡੇ ਜਾ ਚੁੱਕੇ ਹਨ

 

ਉਨ੍ਹਾਂ ਦੱਸਿਆ ਕਿ ਡਿਜੀਟਾਈਜ਼ੇਸ਼ਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ, ਜਿਸ ਦੇ ਤਹਿਤ ਹੁਣ ਤੱਕ 139443 .ਐਫ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ, ਜਦਕਿ ਰਹਿੰਦੇ 474319.ਐਫ ਨੂੰ ਜਲਦ  ਡਿਜੀਟਾਈਜ਼ ਕੀਤਾ ਜਾ ਰਿਹਾ ਹੈਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ 139040 .ਐਫ ਦੀ ਵੈਰੀਫਿਕੇਸ਼ਨ ਮੁਕੰਮਲ ਕਰ ਲਈ ਗਈ ਹੈ ਅਤੇ ਵੋਟਰਾਂ ਵੱਲੋਂ ਖੁਦ ਜਮ੍ਹਾਂ ਕਰਵਾਏ ਗਏ 401 ਫਾਰਮਾਂ ਦੀ ਪੜਤਾਲ ਹੋਣੀ ਬਾਕੀ ਹੈ

 

 ਮੈਪਿੰਗ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 68897 ਵੋਟਰਾਂ ਦੀਸੈਲਫਵਜੋਂ ਅਤੇ 65279 ਵੋਟਰਾਂ ਦੀਪ੍ਰੋਜੇਨੀਵਜੋਂ ਮੈਪਿੰਗ ਕੀਤੀ ਗਈ ਹੈ, ਜਦਕਿ ਸਿਰਫ਼ 4864 ਵੋਟਰਾਂ ਦੀ ਮੈਪਿੰਗ ਹੋਣੀ ਬਾਕੀ ਹੈ

 

ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਸਮੂਹ ਅਧਿਕਾਰੀਆਂ ਅਤੇ ਬੀ.ਐਲ.ਓਜ਼ ਨੂੰ ਬਾਕੀ ਰਹਿੰਦੇ ਡਿਜੀਟਾਈਜ਼ੇਸ਼ਨ ਅਤੇ ਮੈਪਿੰਗ ਦੇ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ

 

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਟੋਲਫ੍ਰੀ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ

 

trfgcvkj.blkjhgfd
0
Default choosing

Did you like our plugin?

सबसे ज्यादा पढ़ी गई

Horoscope

Weather

और पढ़ें

राज्य

शहर चुनें