



ਵੱਖ ਵੱਖ ਮੰਦਿਰ ਕਮੇਟੀਆਂ ਨੇ ਕੀਤਾ ਸਨਮਾਨਿਤ
ਕਪੂਰਥਲਾ :
ਭੋਲੇ ਸ਼ੰਕਰ ਨੂੰ ਦੇਵਾਂ ਦੇ ਦੇਵ ਮਹਾਂਦੇਵ ਦੇ ਨਾਲ ਪੁਕਾਰਿਆ ਜਾਂਦਾ ਹੈ ਤੇ ਮਹਾਂਦੇਵ ਦੀ ਹੀ ਮਾਇਆ ਹੈ ਕਿ ਅੱਜ ਸਾਰੇ ਮੰਦਿਰਾਂ ’ਚ ਸ਼ਿਵਰਾਤਰੀ ਮੌਕੇ ਸਵਰਗ ਲੋਕ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਐਡਵੋਕੇਟ ਐੱਸਐੱਸ ਮੱਲ੍ਹੀ ਨੇ ਆਪਣੇ ਸਾਥੀਆਂ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਪਿਊਸ਼ ਮਨਚੰਦਾ, ਐਡਵੋਕੇਟ ਨਿਤਿਨ ਸ਼ਰਮਾ ਅਤੇ ਰਾਕੇਸ਼ ਸ਼ਰਮਾ ਰਿਟਾਇਰ ਸਿਵਲ ਨਜ਼ੀਰ ਡਿਸਟ੍ਰਿਕ ਕੋਰਟ ਨਾਲ ਸ਼ਿਵਰਾਤਰੀ ਮੌਕੇ ਸ਼ਹਿਰ ਦੇ ਵੱਖ ਵੱਖ ਮੰਦਿਰਾਂ ’ਚ ਨਤਮਸਤਕ ਹੋਣ ਸਮੇਂ ਕੀਤਾ। ਇਸ ਮੌਕੇ ਪ੍ਰਧਾਨ ਐਡਵੋਕੇਟ ਐੱਸਐੱਸ ਮੱਲ੍ਹੀ, ਐਡਵੋਕੇਟ ਪਿਊਸ਼ ਮਨਚੰਦਾ ਸਮੇਤ ਹੋਰਨਾਂ ਨੂੰ ਪ੍ਰਚਿਨ ਸ਼ਿਵ ਮੰਦਿਰ ਬ੍ਰਹਮਕੁੰਡ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਪਾਲੀ, ਸ਼ਨੀ ਮੰਦਿਰ ਬ੍ਰਹਮਕੁੰਡ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਸ਼ੀਲ ਕੁਮਾਰ, ਮੈਂਬਰ ਅਰੁਣ ਖੋਸਲਾ, ਸ਼ਨੀ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਸੰਜੀਵ ਭਾਰਦਵਾਜ ਅਤੇ ਨੱਥੂ ਰਾਮ ਮਹਾਜਨ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਐੱਸਐੱਸ ਮੱਲ੍ਹੀ ਅਤੇ ਐਡਵੋਕੇਟ ਪੀਯੂਸ਼ ਮਨਚੰਦਾ ਵੱਲੋਂ ਸ਼ਿਵ ਲਿੰਗ ’ਤੇ ਜਲ ਅਰਪਿਤ ਵੀ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੰਦਿਆ ਉਨ੍ਹਾਂ ਆਖਿਆ ਕਿ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਪਵਿੱਤਰ ਅਤੇ ਪ੍ਰਸਿੱਧ ਤਿਉਹਾਰ ਹੈ ਜੋ ਭਗਵਾਨ ਸ਼ਿਵ ਦੇ ਪ੍ਰਤੀ ਪੂਜਾ–ਭਾਵ ਕਰਕੇ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਿਥਕ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਮਹਾਂ ਸ਼ਿਵਰਾਤਰੀ ਦਾ ਉਤਸਵ ਉਸ ਰਾਤ ਵੱਲ ਇਸ਼ਾਰਾ ਕਰਦਾ ਹੈ ਜਦ ਸ਼ਿਵਜੀ ਮਹਾਰਾਜ ਨੇ ਤਾਂਡਵ ਕੀਤਾ ਸੀ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਐਡਵੋਕੇਟ ਐੱਸਐੱਸ ਮੱਲ੍ਹੀ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਜੋ ਵੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਉਹ ਪ੍ਰਸੰਸਾਯੋਗ ਹਨ, ਉਨ੍ਹਾਂ ਸ਼ਹਿਰ ਦੀਆਂ ਸੰਸਥਾਵਾਂ ਨੂੰ ਭਰੋਸਾ ਦਵਾਇਆ ਕਿ ਜੇਕਰ ਕੋਈ ਵੀ ਸੰਸਥਾ ਸ਼ਹਿਰ ਦੇ ਹਿੱਤ ਵਿੱਚ ਕੋਈ ਵੀ ਚੰਗਾ ਕੰਮ ਕਰਦੀ ਹੈ ਤਾਂ ਬਾਰ ਐਸੋੋਸੀਏਸ਼ਨ ਹਮੇਸ਼ਾ ਉਨ੍ਹਾਂ ਦਾ ਨਾਲ ਖੜ੍ਹੀ ਹੋਵੇਗੀ।
ਕੈਪਸ਼ਨ :
ਪ੍ਰਾਚਿਨ ਸ਼ਿਵ ਮੰਦਿਰ ਵਿਖੇ ਨਤਮਸਤਕ ਹੋਣ ਸਮੇਂ ਦਿਖਾਈ ਦਿੰਦੇ ਹੋਏ ਜਿਲਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਐਡਵੋਕੇਟ ਐੱਸਐੱਸ ਮੱਲ੍ਹੀ, ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਪਿਊਸ਼ ਮਨਚੰਦਾ, ਐਡਵੋਕੇਟ ਨਿਤਿਨ ਸ਼ਰਮਾ ਤੇ ਹੋਰ।