ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਪੂਜਾ ਵੱਲੋਂ ਮੌਤ ਉਪਰੰਤ ਸਰੀਰ ਦਾਨ ਦਾ ਫੈਸਲਾ

ਖਰੜ 28 ਨਵੰਬਰ,2025

ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਪੂਜਾ ਨੇ ਮਾਨਵਤਾ ਅਤੇ ਨਿਸ਼ਕਾਮ ਸੇਵਾ ਦੀ ਉੱਚੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਆਪਣੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈਇਸ ਸੰਬੰਧੀ ਸ੍ਰੀਮਤੀ ਪੂਜਾ ਨੇ 19 ਨਵੰਬਰ,2025 ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅਧੀਨ ਆਨਲਾਈਨ ਪਲੇਜ ਸਰਟੀਫਿਕੇਟ ਰਜਿਸਟਰ ਕਰਵਾਇਆ

 

ਟਰੱਸਟ ਦੀ ਚੇਅਰਪਰਸਨ ਪੂਜਾ ਨੇ ਕਿਹਾ ਕਿ,ਮੇਰੇ ਦੇਹਾਂਤ ਤੋਂ ਬਾਅਦ ਮੇਰਾ ਸਰੀਰ ਮਾਨਵਤਾ ਅਤੇ ਵਿਗਿਆਨਕ ਖੋਜ ਦੇ ਕੰਮ ਆਵੇ, ਤਾਂ ਇਹ ਮੇਰੇ ਜੀਵਨ ਦੀ ਅਸਲੀ ਸਫਲਤਾ ਹੋਵੇਗੀਜੇ ਮੇਰੀ ਇਹ ਨਿੱਘੀ ਭੇ ਭੇਂਟ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਇਕ ਸਾਬਤ ਹੋ ਸਕੇ, ਤਾਂ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ।”

 

ਪੂਜਾ ਨੇ ਕਿਹਾ ਕਿ ਇਹ ਸਮਾਜ ਦੇ ਹਰ ਵਰਗ ਲਈ ਇੱਕ ਪ੍ਰੇਰਣਾਦਾਇਕ ਅਤੇ ਰੂਹਾਨੀ ਸਨੇਹਾ ਹੈ ਕਿ ਅਸੀਂ ਸਿਰਫ਼ ਜੀਵਨ ਵਿੱਚ ਹੀ ਨਹੀਂ, ਸਗੋਂ ਮੌਤ ਤੋਂ ਬਾਅਦ ਵੀ ਸਮਾਜ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੇ ਹਾਂ

 

 

 

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें