ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੁੱਲ ਸ਼ਹਾਦਤ — ਅਮਰ ਚਾਨਣ ਦਾ ਸਰੋਤ

 

ਕੈਬਿਨੇਟ ਮੰਤਰੀ  ਅਸ਼ੀਸ਼ ਸੂਦ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਮਹਾਨ ਜੀਵਨੀ ਉੱਪਰ ਆਧਾਰਿਤ ਪ੍ਰੇਰਣਾਦਾਇਕ ਕਿਤਾਬ  ਜਾਰੀ:ਹਰਮੀਤ ਸਿੰਘ ਕਾਲਕਾ

 

ਨਵੀਂ ਦਿੱਲੀ 25 ਨਵੰਬਰ,2025

ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦੀ ਦੇ ਮੌਕ਼ੇਤੇ ਅਟੱਲ ਖੜ੍ਹੇ ਰਹੇ ਮਹਾਨ ਗੁਰਸਿੱਖਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿੱਚ ਮਨਾਏ ਜਾ ਰਹੇ ਰੂਹਾਨੀ ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਸ਼ਰਧਾ ਤੇ ਅਰਦਾਸ ਅਤੇ ਗੁਰਬਾਣੀ ਦੀ ਸੁਹਾਵਣੀ ਰੌਸ਼ਨੀ ਨਾਲ ਹੋਈ

ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਮਾਗਮ ਦੌਰਾਨ ਦਿੱਲੀ ਸਰਕਾਰ ਦੇ ਕੈਬਿਨੇਟ ਮੰਤਰੀ ਸ਼੍ਰੀ ਅਸ਼ੀਸ਼ ਸੂਦ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਮਹਾਨ ਜੀਵਨੀ ਉੱਪਰ ਆਧਾਰਿਤ ਪ੍ਰੇਰਣਾਦਾਇਕ ਕਿਤਾਬ ਰਿਲੀਜ਼ ਕੀਤੀ ਗਈ

 

ਇਹ ਕਿਤਾਬ ਵਿਸ਼ੇਸ਼ ਤੌਰਤੇ ਦਿੱਲੀ ਸਰਕਾਰ ਵੱਲੋਂ ਤਿਆਰ ਕੀਤੀ ਗਈ ਹੈ, ਜਿਸਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਵਿਚ ਵੰਡਿਆ ਜਾਵੇਗਾ ਤਾਂ ਜੋ ਹਰ ਨੌਜਵਾਨ, ਹਰ ਪਰਿਵਾਰ ਅਤੇ ਹਰੇਕ ਮਨੁੱਖ ਸੱਚ ਦੇ ਲਈ ਕੀਤੀ ਇਸ ਅਤੁੱਲ ਸ਼ਹਾਦਤ ਬਾਰੇ ਜਾਣ ਸਕੇ ਅਤੇ ਆਪਣੀ ਜੀਵਨਰਾਹੀ ਨੂੰ ਗੁਰੂ ਪ੍ਰੇਰਣਾ ਨਾਲ ਜੋੜ ਸਕੇ

 

ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਦੀ ਆਜ਼ਾਦੀ ਅਤੇ ਧਰਮ ਦੀ ਰੱਖਿਆ ਦਾ ਵਿਸ਼ਵਵਿਆਪੀ ਸੰਦੇਸ਼ ਹੈਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਰਕਾਰ ਸਾਂਝੇ ਤੌਰਤੇ ਇਹ ਇਤਿਹਾਸਕ ਸਮਾਰੋਹ ਇਸ ਨਿਸ਼ਚੇ ਨਾਲ ਕਰ ਰਹੀਆਂ ਹਨ ਕਿ ਗੁਰੂ ਸਾਹਿਬ ਦੀ ਸਿੱਖਿਆ ਅਤੇ ਤਿਆਗ ਦੀ ਕਹਾਣੀ ਹਰ ਦਿਲ ਵਿੱਚ ਵਸੇ

 

 

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें