ਕਪੂਰਥਲਾ
ਸ੍ਰੀ ਮਹਿੰਦਰ ਭਗਤ ਕੈਬਨਟ ਮੰਤਰੀ ਪੰਜਾਬ ਅਤੇ ਉਨਾਂ ਦੇ ਨਾਲ ਨਾਇਬ ਤਹਸੀਲਦਾਰ ਸ੍ਰੀ ਰਜੀਵ ਖੋਸਾਲਾ ਬੀਤੇ ਦਿਨ ਪ੍ਰਾਚੀਨ ਸ਼ਿਵ ਮੰਦਿਰ ਨਾਥਾਂ ਦਾ ਡੇਰਾ ਸੀਨਪੁਰਾ ਨਜ਼ਦੀਕ ਨਵੀਂ ਪੁਲਿਸ ਲਾਈਨ ਦੀ ਕਾਂਜਲੀ ਰੋਡ ਕਪੂਰਥਲਾ ਵਿਖੇ ਪਹੁੰਚੇ ਅਤੇ ਮੰਦਿਰ ਵਿਖੇ ਨਮਸਤਕ ਹੋ ਕੇ ਭੋਲੇ ਸ਼ੰਕਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਮੰਤ ਵਿਜੇ ਨਾਥ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦਾ ਮੰਦਿਰ ਤੇ ਪਹੁੰਚਣ ਤੇ ਨਿਗਾ ਸਵਾਗਤ ਕੀਤਾ। ਇਸ ਮੌਕੇ ਸ਼੍ਰੀ ਮਹਿੰਦਰ ਭਗਤ ਕੈਬਨਟ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨਾਲ ਮੰਦਰ ਦੇ ਵਿਕਾਸ ਲਈ ਹੋਰ ਕੀ ਹੋਣਾ ਚਾਹੀਦਾ ਹੈ ਸਬੰਧੀ ਮੀਟਿੰਗ ਵੀ ਕੀਤੀ| ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਸ੍ਰੀ ਵਿਜੇ ਨਾਥ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਮੰਦਰ ਵਿਖੇ ਗਰੀਬ ਪਰਿਵਾਰਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚਿਆਂ ਦੀ ਸ਼ਾਦੀ ਅਤੇ ਹੋਰ ਸਮਾਜਿਕ ਸਮਾਗਮ ਕਰਨ ਲਈ ਕਮਿਊਨਿਟੀ ਹਾਲ ਦੀ ਸਥਾਪਨਾ ਲਈ ਜ਼ਮੀਨ ਦੀ ਅਲਾਟਮੈਂਟ ਤਾਂ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ ਪਰ ਉਸਾਰੀ ਲਈ ਫੰਡ ਦੀ ਬਹੁਤ ਜਰੂਰਤ ਹੈ ਦੇ ਜਵਾਬ ਵਿੱਚ ਮੰਤਰੀ ਜੀ ਨੇ ਮੰਦਰ ਕਮੇਟੀ ਦੇ ਮੈਂਬਰਾਂ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕਰਦਿਆਂ ਹੋਇਆ ਕਿਹਾ ਕਿ ਕਮਿਊਨਿਟੀ ਹਾਲ ਦੀ ਉਸਾਰੀ ਲਈ ਬਹੁਤ ਜਲਦੀ ਪੰਜਾਬ ਸਰਕਾਰ ਵੱਲੋਂ ਫੰਡਸ ਅਲੋਟ ਕਰਵਾਉਣ ਲਈ ਉਪਰਾਲੇ ਕਰਨਗੇ ਤਾਂ ਜੋ ਇਸ ਹਾਲ ਦੇ ਬਣਨ ਨਾਲ ਲੋਕਾਂ ਨੂੰ ਲਾਭ ਹੋ ਸਕੇ ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਨਾਥ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਸ੍ਰੀ ਮਹਿੰਦਰ ਭਗਤ ਕੈਬਨਟ ਮੰਤਰੀ ਅਤੇ ਨਾਇਬ ਤਹਸੀਲਦਾਰ ਸ੍ਰੀ ਰਜੀਵ ਖੋਸਲਾ ਨੂੰ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਕਮੇਟੀ ਦੇ ਚੇਅਰਮੈਨ ਡਾਕਟਰ ਅਖਿਲੇਸ, ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਆਰਕੇ ਸੇਠੀ, ਸ਼ੰਕਰ ਪਾਸਵਾਨ, ਲਛਮਣ ਸ਼ਰਮਾ, ਵਿਪਣ ਮਲਹੋਤਰਾ, ਅਰਜਿੰਦਰ, ਬੋਬੀ,ਪਾਲੀ, ਦਰਸ਼ਨ ਸਿੰਘ ਆਦਿ ਵੀ ਸਨ।
ਮੰਦਰ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਨਾਥ ਅਤੇ ਮੰਦਿਰ ਕਮੇਟੀ ਦੇ ਮੈਂਬਰ ਮਹਿੰਦਰ ਭਗਤ, ਕੈਬਨਟ ਮੰਤਰੀ ਪੰਜਾਬ ਅਤੇ ਨਾਇਬ ਤਹਿਸੀਲਦਾਰ ਸ਼੍ਰੀ ਰਜੀਵ ਭਗਤ ਨੂੰ ਸਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਉਹਨਾਂ ਨਾਲ ਕਮੇਟੀ ਦੇ ਮੈਂਬਰ ਵੀ ਖੜੇ ਦਿਖਾਈ ਦੇ ਰਹੇ ਹਨ|








