ਕਪੂਰਥਲਾ 02 ਅਕਤੂਬਰ 2026
ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸ੍ਰੀਮਤੀ ਮਮਤਾ ਬਜਾਜ ਅਤੇ ਡੀਐਮ ਸਪੋਰਟਸ ਸੁਖਵਿੰਦਰ ਜੰਮੂ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡਈ ਦੀ ਯੋਗ ਅਗਵਾਈ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਦੇ ਗਿਆਰਵੀਂ ਆਰਟਸ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਸਪੁੱਤਰ ਮਲਕੀਤ ਸਿੰਘ ਭਲਵਾਨ ਕੋਚ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ 70ਵੀਆਂ ਖੇਡਾਂ ਵਿੱਚ ਫਰੀ ਸਟਾਈਲ ਕੁਸ਼ਤੀ 90 ਕਿਲੋ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ। ਇਸ ਮੌਕੇ ਡੀਟੀਸੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਚਾਹਲ ਪ੍ਰਿੰਸੀਪਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਟੇਟ ਅਵਾਰਡੀ ਪ੍ਰਿੰਸੀਪਲ ਅਤੇ ਨਵ ਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਗੁਰਨੂਰ ਸਿੰਘ ਦੀ ਇਸ ਵਿਸ਼ੇਸ਼ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਅਤੇ ਕਾਜਲੀ ਸਕੂਲ ਦੀ ਸ਼ਲਾਘਾ ਕੀਤੀ। ਇਸ ਮੌਕੇ ਸਤਨਾਮ ਸਿੰਘ ਯੂਐਸਏ, ਸਤਨਾਮ ਸਿੰਘ ਪਹਿਲਵਾਨ ਬੀਜਾ, ਕਰਨੈਲ ਸਿੰਘ, ਇੰਦਰਜੀਤ ਸਿੰਘ, ਰਾਜੇਸ਼ ਜੋਲੀ, ਜਤਿੰਦਰ ਸਿੰਘ ਰਾਮਪੁਰ ਜਗੀਰ ਅਤੇ ਸਕੂਲ ਸਟਾਫ ਵੱਲੋਂ ਗੁਰਨੂਰ ਸਿੰਘ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ।





