ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅੱਜ

 

ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਚੇਅਰਮੈਨ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਐਕਸਾਈਜ਼ ਮੈਰੀ ਵੀ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ ਬਤੌਰ ਮੁੱਖ ਮਹਿਮਾਨ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨਗੇ

 

 

 

ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਸਕਿੰਦਰ ਕੌਰ ਬਰਾੜ(ਪੀ..ਐਸ-1) ਪ੍ਰੋ.ਹੈਪੀ ਕੁਮਾਰ ਰਜਿਸਟ੍ਰਾਰ ਘਰੇਲੂ ਪ੍ਰੀਖਿਆਵਾਂ, ਪ੍ਰੋ. ਰਣਜੀਤ, ਅਤੇ ਪ੍ਰੋ. ਜਗਜੀਤ ਆਦਿ ਨੇ ਦੱਸਿਆ ਕਿ 150 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਵਿਦਿਅਕ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਦੇ ਰਹੇ ਇਸ ਕਾਲਜ ਵਿੱਚ ਜਿੱਥੇ ਨਿਰੰਤਰ ਸਮੇਂਸਮੇਂ ਸਾਹਿਤਿਕ ਸੱਭਿਆਚਾਰਕ ਅਤੇ ਖੇਡਾਂ ਨਾਲ ਜੁੜੀਆਂ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ ਉੱਥੇ ਹੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਦੁਨੀਆਂ ਵਿੱਚ ਵੱਖਰੀਆਂ ਪੈੜਾਂ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਣ ਵਾਸਤੇ ਆਮੰਤ੍ਰਿਤ ਕੀਤਾ ਜਾਂਦਾ ਹੈ

 

ਇਸੇ ਲੜੀ ਤਹਿਤ ਕੌਮਾਂਤਰੀ ਸ਼ਾਇਰਤੇ ਜ਼ਿਲ੍ਹਾ ਚੇਅਰਮੈਨ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ ਸਮੇਤ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਚੰਡੀਗੜ੍ਹ ਦੀ ਗਵਰਨਿੰਗ ਬਾਡੀ ਦੇ ਮੈਂਬਰ ਵਜੋਂ ਸੂਬਾ ਪੱਧਰੀ ਵਿਦਿਅਕ ਅਦਾਰਿਆਂ ਦੀ ਅਗਵਾਈ ਕਰ ਰਹੇ ਹਨ, ਸਲਾਨਾ ਸਲਮਾਨ ਸਮਾਗਮ ਮੌਕੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨਗੇ

 

ਪ੍ਰਿੰਸੀਪਲ ਸਕਿੰਦਰ ਕੌਰ ਨੇ ਦੱਸਿਆ ਕਿ ਪ੍ਰਿੰ. ਸੁਰੇਸ਼ ਸੇਠ, ਸ਼੍ਰੀਮਤੀ ਰੂਪਾ ਸੈਣੀ ਅਰਜਨਾ ਐਵਾਰਡੀ ਆਦਿ ਜਿਹੇ ਵਿਦਵਾਨਾਂ ਨੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈਆਂ ਉੱਥੇ ਹੀ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਅਵਤਾਰ ਸਿੰਘ ਪਾਸ਼ ਇਨਕਲਾਬੀ ਕਵੀ, ਡਾ. ਸੁਰਿੰਦਰ ਗਿੱਲ, ਸ੍ਰ. ਹਰਭਜਨ ਸਿੰਘ ਹੁੰਦਲ, ਰਾਜਵਿੰਦਰ ਸਿੰਘ ਰਾਜ ਕਵੀ ਜਰਮਨ, ਬਹੁਪੱਖੀ ਲੇਖਕ ਅਜੀਤ ਰਾਹੀ ਆਸਟਰੇਲੀਆ, ਡਾ. ਗੁਰਬਖਸ਼ ਭੰਡਾਲ, ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਸੁਖਪਾਲ ਸਿੰਘ ਥਿੰਦ, ਪ੍ਰੋ. ਸਰਦੂਲ ਸਿੰਘ ਔਜਲਾ, ਵਿਸ਼ਵ ਪ੍ਰਸਿੱਧ ਕਾਲਮ ਨਵੀਸ ਅਤੇ ਪੱਤਰਕਾਰ ਹਰਜਾਪ ਸਿੰਘ ਔਜਲਾ, ਵਰਗੀਆਂ ਵਿਸ਼ਵ ਪ੍ਰਸਿੱਧ ਸ਼ਖਸ਼ੀਅਤਾਂ ਜਿੱਥੇ ਇਸ ਕਾਲਜ ਵਿੱਚ ਪੜ੍ਹੀਆਂ ਉੱਥੇ ਹੀ ਉਨ੍ਹਾਂ ਵਿੱਚੋਂ ਬਹੁਤਿਆਂ

ਨੇ ਸਮੇਂਸਮੇਂ ਇਸ ਕਾਲਜ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਵੀ ਨਿਭਾਈਆਂ

 

ਜਿੱਥੇ ਇਸ ਕਾਲਜ ਨੇ ਦੁਨੀਆਂ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਉੱਥੇ ਹੀ ਜੀ.ਐਸ ਔਜਲਾ ਸੇਵਾ ਮੁਕਤ DGP,  ਸ੍ਰ. ਜਸਪਾਲ ਸਿੰਘ IPS ਸੇਵਾ ਮੁਕਤ DGP ਗੋਆ ਆਦਿ ਜਿਹੇ ਅਫ਼ਸਰ ਵੀ ਪੈਦਾ ਕੀਤੇ ਹਨ

 

 

 

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें