ਜਨਗਣਨਾ ਤਹਿਤ ਜਿਲ੍ਹਾ ਪੱਧਰੀ ਟ੍ਰੇਨਿੰਗ ਸ਼ੁਰੂ

 

ਕਪੂਰਥਲਾ 06 ਅਪ੍ਰੈਲ, 2026 :- ਭਾਰਤ ਸਰਕਾਰ ਦੇ ਹੁਕਮਾਂ ਦੀ ਪਾਲਣਾ ਹਿਤ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੱਧਰੀ ਜਨਗੰਨਾ ਸਬੰਧੀ ਫੀਲਡ ਟਰੇਨਰ ਦੀ ਟ੍ਰੇਨਿੰਗ ਸਥਾਨਕ ਲਾਇਲਪੁਰ ਖਾਲਸਾ ਕਾਲਜ ਅਰਬਨ ਸਟੇਟ ਕਪੂਰਥਲਾ ਵਿਖੇ ਖੋਜ ਅਫਸਰ ਕੰਮ ਵਧੀਕ ਜਨਗਣਨਾ ਅਫਸਰ ਜਗਪਾਲ ਸਿੰਘ ਆਰ ਦੀ ਦੇਖਰੇਖ ਹੇਠ ਜਿਲਾ ਮਾਸਟਰ ਟਰੇਨਰ ਰਜੇਸ਼ ਜੋਲੀ ਅਤੇ ਦਵਿੰਦਰ ਸਿੰਘ ਵਾਲੀਆ ਵੱਲੋਂ ਸ਼ੁਰੂ ਕਰਵਾਈ ਗਈ ਇਸ ਟ੍ਰੇਨਿੰਗ ਵਿੱਚ 30 ਫੀਲਡ ਟਰੇਨਰਜ ਨੇ ਭਾਗ ਲਿਆ ਜੋ ਕਿ ਅੱਗੇ ਬਲਾਕ ਪੱਧਰ ਤੇ ਗਿਣਤੀ ਕਰ ਅਤੇ ਸੁਪਰਵਾਈਜ਼ਰ ਨੂੰ ਟ੍ਰੇਨਿੰਗ ਦੇਣਗੇ ਇਸ ਮੌਕੇ ਟਰੇਨਿੰਗ ਦੀ ਸ਼ੁਰੂਆਤ ਕਰਦੇ ਹੋਏ ਜਿਲਾ ਮਾਸਟਰ ਟਰੇਨਰ ਦਵਿੰਦਰ ਸਿੰਘ ਵਾਲੀਆ ਨੇ ਫੀਲਡ ਟ੍ਰੇਨਰ ਨੂੰ ਟ੍ਰੇਨਿੰਗ ਵਿੱਚ ਭਾਗ ਲੈਣ ਤੇ ਜੀ ਆਇਆ ਆਖਿਆ ਅਤੇ ਕਿਹਾ ਕਿ ਠੀਕ ਢੰਗ ਨਾਲ ਜਨਗਣਨਾ ਨੂੰ ਮੁਕੰਮਲ ਕਰ ਲਿਆ ਨਾਲ ਅਸੀਂ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਬਣ ਸਕਦੇ ਹਾਂ ਜਿਲਾ ਮਾਸਟਰ ਟਰੇਨਰ ਰਜੇਸ਼ ਜੋਲੀ ਨੇ ਫੀਲਡ ਟ੍ਰੇਨਰਸ ਦੀ ਟ੍ਰੇਨਿੰਗ ਵਿੱਚ ਫੀਲ ਟਰੇਨਰ ਨੂੰ ਜਨਗਣਨਾ ਦੀ ਐਪ ਬਾਰੇ ਵਿਸਤਾਰ ਸਹਿਤ ਨੁਕਤੇ ਸਮਝਾਏ ਅਤੇ ਇਸ ਕੰਮ ਨੂੰ ਹੱਥੀ ਕਰਕੇਵੇਖਣ ਤੇ ਜੋਰ ਦਿੱਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਟ੍ਰੇਨਰ ਨਰੇਸ਼ ਕੋਹਲੀ,ਜਬਰ ਸਿੰਘ, ਹਰੀਪਾਲ ਸਿੰਘ, ਹਿਤਾਨਸ਼ੂ, ਵਿਵੇਕ ਗਾਬਾ,ਇੰਦਰਜੀਤ ਕੌਰ ਆਦਿ ਹਾਜਰ ਸਨ

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें