ਅਧੂਰੀ ਪਈ ਸੜਕ ਨੂੰ ਪੱਕੇ ਕਰਨ ਦੀ ਕੌਂਸਲਰ ਨਰਿੰਦਰ ਮੰਨਸੂ ਨੇ ਕੀਤੀ ਸ਼ੁਰੂਆਤ

ਰਾਣਾ ਗੁਰਜੀਤ ਸਿੰਘ ਦੇ ਯਤਨਾ ਸਦਕਾ ਬਣਾਈ ਗਈ ਪੱਕੀ ਸੜਕ : ਕੌਂਸਲਰ ਮੰਨਸੂ

 

 

ਕਪੂਰਥਲਾ,,,,,

ਕਪੂਰਥਲਾ ਦੇ ਵਾਰਡ ਨੰਬਰ 33 ਅਤੇ 35 ਅਧੀਨ ਆਉਂਦੀ ਸੜਕ ਜਿੰਨਾਂ ਵਿਚ ਮਾਤਾ ਭੱਦਰਕਾਲੀ ਮੰਦਿਰ ਦੀ ਬੈਕਸਾਈਡ ਵਾਲੀ ਸੜਕ ਵੀ ਆਉਂਦੀ ਹੈ ਨੂੰ ਅੱਜ ਪੱਕੀ ਕੰਕਰੀਟ ਦੀ ਬਣਾਉਂਣ ਦੇ ਕੰਮ ਦੀ ਸ਼ੁਰੂਆਤ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਯਤਨਾ ਸਦਕਾ, ਕਾਂਗਰਸ ਕਮੇਟੀ ਦੇ ਵਾਇਸ ਪ੍ਰਧਾਨ ਅਤੇ ਕੌਂਸਲਰ ਨਰਿੰਦਰ ਮੰਨਸੂ ਵੱਲੋਂ ਕਰਵਾਈ ਗਈਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸਾਬਕਾ ਕੌਂਸਲਰ ਤਰਸੇਮ ਲਾਲ, ਡਾਕਟਰ ਅਟਵਾਲ, ਗੋਰਾ ਠੇਕੇਦਾਰ, ਭੋਲਾ ਪ੍ਰਧਾਨ, ਹੈਪੀ ਪ੍ਰਧਾਨ ਆਦਿ ਹਾਜ਼ਰ ਸਨਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਲੱਗਭਗ 4 ਮਹੀਨੇ ਪਹਿਲਾਂ ਇਸ ਜਗ੍ਹਾ ਤੋਂ ਇੰਟਰਲਾਕ ਟਾਇਲਾ ਨੂੰ ਪੁੱਟ ਦਿੱਤਾ ਗਿਆ ਸੀ ਅਤੇ ਸੜਕ ਬਨਾਉਂਣ ਲਈ ਪਾਏ ਗਏ ਗੱਟਕੇ ਕਾਰਨ ਇਥੋਂ ਲੰਘਣ ਵਿਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਸੀ ਅਤੇ ਠੇਕੇਦਾਰ ਦਾ ਕਹਿਣਾ ਸੀ ਕਿ ਪੇਮੈਂਟ ਨਾ ਮਿਲਣ ਕਾਰਨ ਕੰਮ ਰੁਕਿਆ ਸੀ, ਪ੍ਰੰਤੂ ਪੇਮੈਂਟ ਮਿਲਣ ਤੋਂ ਬਾਅਦ ਇਹ ਸੜਕਾਂ ਜੋ ਅਧੂਰੀਆਂ ਪਈਆਂ ਸਨ ਨੂੰ ਪਹਿਲ ਦੇ ਆਧਾਰਤੇ ਬਣਾਉਂਣ ਦਾ ਕੰਮ ਸ਼ੁਰੂ ਕੀਤਾ ਗਿਆ ਹੈਇਸ ਮੌਕੇ ਕੌਂਸਲਰ ਨਰਿੰਦਰ ਮੰਨਸੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਧਿਆਨ ਵਿਚ ਉਕਤ ਸੜਕਾਂ ਮਾਮਲਾ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਬੀਤੇ ਦਿਨੀਂ ਹਾਊਸ ਦੀ ਮੀਟਿੰਗ ਵਿਚ ਇਸ ਮੁੱਦੇ ਨੂੰ ਚੁੱਕ ਕੇ ਇਨ੍ਹਾਂ ਅਧੂਰੀਆਂ ਸੜਕਾਂ ਨੂੰ ਮੁਕੰਮਲ ਕੀਤੇ ਜਾਣ ਦਾ ਉਪਰਾਲਾ ਕੀਤਾ ਸੀਉਨ੍ਹਾਂ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਦੇ ਯਤਨਾਂ ਸਦਕਾ ਪਹਿਲ ਦੇ ਆਧਾਰਤੇ ਲੋਕਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਇਸ ਸੜਕ ਨੂੰ ਬਣਵਾਉਂਣ ਲਈ ਭਰੋਸਾ ਦਿੱਤਾ ਗਿਆ ਸੀ, ਜਿਸਨੂੰ ਅੱਜ ਵਧੀਆ ਤਰੀਕੇ ਨਾਲ ਨੇਪੜੇ ਚਾੜਿ੍ਹਆ ਗਿਆ ਹੈਇਸ ਮੌਕੇ ਹਾਜ਼ਰ ਲੋਕਾਂ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਕੌਂਸਲਰ ਨਰਿੰਦਰ ਮੰਨਸੂ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਾਕਟਰ ਅਟਵਾਲ ਦਾ ਧੰਨਵਾਦ ਵੀ ਕੀਤਾ

 

 

 

 

Leave a Comment