ਪੁਰਾਣੀਂ ਸਬਜ਼ੀ ਮੰਡੀ ਕਪੂਰਥਲਾ ਦੇ ਵਪਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ 18 ਮਾਰਚ ਦਿਨ ਬੁੱਧਵਾਰ ਸ਼ਾਮ 5 ਵਜੇ…ਕੰਵਰ ਇਕਬਾਲ ਸਿੰਘ ਚੇਅਰਮੈਨ ਐਕਸਾਈਜ ਅਤੇ ਟੈਕਸੇਸ਼ਨ ਵਿਭਾਗ

 

 

 

ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਦੇ ਸਾਰੇ ਹੀ ਵਪਾਰੀਆਂ ਅਤੇ ਵੱਖਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ 18 ਮਾਰਚ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਮੰਡੀ ਵਿੱਚ ਹੀ ਸਥਿੱਤਹੋਟਲ ਸਾਗਰ ਰਤਨਾਦੇ ਬਾਹਰ ਹੋਵੇਗੀ

 

ਪੰਜਾਬ ਸਰਕਾਰ ਵੱਲੋਂ ਗਠਿਤ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਪੰਜਾਬ ਦੇ ਚੇਅਰਮੈਨ) ਕੈਬਨਿਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਜੀ, ਅਤੇ ਪੰਜਾਬ ਦੇ ਵਾਈਸ ਚੇਅਰਮੈਨ ਸ੍ਰੀ ਅਨੀਲ ਠਾਕੁਰ ਜੀ ਦੀ ਯੋਗ ਅਗਵਾਈ ਹੇਠ ਚੱਲ ਰਹੀ ਕਪੂਰਥਲਾ ਇਕਾਈ ਦੇ ਜ਼ਿਲ੍ਹਾ ਚੇਅਰਮੈਨ (ਟ੍ਰੇਡਰਜ਼ ਕਮਿਸ਼ਨ, ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕੰਵਰ ਇਕਬਾਲ ਸਿੰਘ) ‘ਤੇ ਹਲਕਾ ਚੇਅਰਮੈਨ ਰਮਨ ਮਲਹੋਤਰਾ ਵੱਲੋਂ ਪੁਰਾਣੀਂ ਸਬਜ਼ੀ ਮੰਡੀ ਦੇ ਸਾਰੇ ਹੀ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਮੀਟਿੰਗ ਵਿੱਚ ਪਹੁੰਚ ਕੇ ਆਪੋਆਪਣੀਆਂ ਤਕਲੀਫਾਂ ਤੋਂ ਚੇਅਰਮੈਨ ਸਾਹਿਬਾਨਾਂ ਅਤੇ ਅਫਸਰ ਸਾਹਿਬਾਨਾਂ ਨੂੰ ਜਾਣੂ ਕਰਵਾਉਣ ਤਾਂ ਜੋ ਸਰਕਾਰੀ ਅਧਿਕਾਰੀ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੱਢ ਸਕਣ

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें