ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ 02 ਦੇਸੀ ਪਿਸਟਲਾਂ ਸਮੇਤ 02 ਕਾਬੂ

 

ਅੱਜ ਮਿਤੀ 20.02.2026 ਨੂੰ ਸ੍ਰੀ ਗੌਰਵ ਤੂਰਾ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਵਿੱਚ ਕਾਰਵਾਈ ਕਰਨ ਲਈ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਸ੍ਰੀ ਸੁਖਪਾਲ ਸਿੰਘ,ਪੀ.ਪੀ.ਐਸ, ਉੱਪ ਪੁਲਿਸ ਕਪਤਾਨ, NDPS ਕਪੂਰਥਲਾ ਅਤੇ ਐਸ.ਆਈ ਰਮਨ ਕੁਮਾਰ ਇੰਚਾਰਜ ਸੀ.ਆਈ. ਕਪੂਰਥਲਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਤਹਿਤ ਕਾਰਵਾਈ ਕਰਦਿਆਂ ਹੋਇਆ .ਐਸ.ਆਈ ਜਸਵੀਰ ਸਿੰਘ ਸੀ.ਆਈ. ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਕੱਚਾ ਰਸਤਾ ਵਿਲਾ ਕੋਠੀ ਤੋਂ ਜੋਬਨਦੀਪ ਸਿੰਘ ਉਰਫ ਤਾਊ ਪੁੱਤਰ ਜੀਤ ਲਾਲ ਵਾਸੀ ਕੋਕਲਪੁਰ ਥਾਣਾ ਕੋਤਵਾਲੀ ਕਪੂਰਥਲਾ ਅਤੇ ਕਰਨ ਕੁਮਾਰ ਉਰਫ ਕਰਨ ਪੁੱਤਰ ਕੁਲਵਿੰਦਰ ਵਾਸੀ ਵਾਰਡ ਨੰਬਰ 09 ਬੇਗੋਵਾਲ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਨੂੰ ਕਾਬੂ ਕਰਕੇ ਜੋਬਨਦੀਪ ਸਿੰਘ ਉਰਫ ਤਾਊ ਦੀ ਤਲਾਸ਼ੀ ਕਰਨ ਤੇ 01 ਦੇਸੀ ਪਿਸਟਲ 32 ਬੋਰ ਅਤੇ 03 ਜਿੰਦਾ ਰੌਂਦ ਅਤੇ ਕਰਨ ਕੁਮਾਰ ਉਰਫ ਕਰਨ ਦੀ ਤਲਾਸ਼ੀ ਕਰਨ ਤੇ 01

ਦੇਸੀ ਪਿਸਟਲ 32 ਬੋਰ ਅਤੇ 02 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ ਜਿਸ ਸਬੰਧੀ ਮੁਕੱਦਮਾ ਨੰਬਰ 34 ਮਿਤੀ 19.02.2026 / 25 ਅਸਲਾ ਐਕਟ ਥਾਣਾ ਕੋਤਵਾਲੀ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ

 

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ

 

ਗ੍ਰਿਫਤਾਰ ਕੀਤੇ ਵਿਅਕਤੀਆਂ ਦਾ ਨਾਮ ਅਤੇ ਪਤਾ:-

  1. ਜੋਬਨਦੀਪ ਸਿੰਘ ਉਰਫ ਤਾਊ ਪੁੱਤਰ ਜੀਤ ਲਾਲ ਵਾਸੀ ਕੋਕਲਪੁਰ ਥਾਣਾ ਕੋਤਵਾਲੀ ਕਪੂਰਥਲਾ
  2. ਕਰਨ ਕੁਮਾਰ ਉਰਫ ਕਰਨ ਪੁੱਤਰ ਕੁਲਵਿੰਦਰ ਵਾਸੀ ਵਾਰਡ ਨੰਬਰ 09 ਬੇਗੋਵਾਲ ਥਾਣਾ ਬੇਗੋਵਾਲ

ਜਿਲਾ ਕਪੂਰਥਲਾ

ਬ੍ਰਾਮਦਗੀ ਦਾ ਵੇਰਵਾ:- 02 ਦੇਸੀ ਪਿਸਟਲ 32 ਬੋਰ ਅਤੇ 05 ਜਿੰਦਾ ਰੌਂਦ

ਜੋਬਨਦੀਪ ਸਿੰਘ ਉਰਫ ਤਾਊ ਦੇ ਖਿਲਾਫ ਦਰਜ ਮੁਕੱਦਮੇ :-

  1. ਮੁਕੱਦਮਾ ਨੰਬਰ 104 ਮਿਤੀ 27.08.2018 / 61 EX-ACT ਥਾਣਾ ਸੁਭਾਨਪੁਰ ਕਰਨ ਕੁਮਾਰ ਉਰਫ ਕਰਨ ਦੇ ਖਿਲਾਫ ਦਰਜ ਮੁਕੱਦਮੇ :-
  2. ਮੁਕੱਦਮਾ ਨੰਬਰ 102 ਮਿਤੀ 18.12.2025 / 307,324(4) BNS ਥਾਣਾ ਬੇਗੋਵਾਲ
  3. ਮੁਕੱਦਮਾ ਨੰਬਰ 17 ਮਿਤੀ 27.01.2025 / 21(B) NDPS ACT ਥਾਣਾਕਰਤਾਰਪੂਰ
  4. ਮੁਕੱਦਮਾ ਨੰਬਰ 94 ਮਿਤੀ 14.11.2025 / 115(2),118(1),351(3),3(5) BNS ਥਾਣਾ

ਬੇਗੋਵਾਲ

5.ਮੁਕੱਦਮਾ ਨੰਬਰ 80 ਮਿਤੀ 21.10.2025 / 115(2),118(1),3(5) BNS ਥਾਣਾ ਬੇਗੋਵਾਲ

  1. ਮੁਕੱਦਮਾ ਨੰਬਰ 75 ਮਿਤੀ 06.10.2025 / 115(2),333,324(4),191(3),190 BNS ਥਾਣਾ

ਬੇਗੋਵਾਲ

  1. ਮੁਕੱਦਮਾ ਨੰਬਰ 126 ਮਿਤੀ 02.12.2021 / 323,324,34 IPC ਥਾਣਾ ਬੇਗੋਵਾਲ

 

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें