ਪੰਥਕ ਗੱਦਾਰੀ ਬੇਨਕਾਬ: ਕਾਂਗਰਸ ਨਾਲ ਗੁਪਤ ਗਠਜੋੜ ਦੇ ਦੋਸ਼

 

ਹਰਮੀਤ ਸਿੰਘ ਕਾਲਕਾ ਵੱਲੋਂ ਸਰਨਾ ਭਰਾਵਾਂ ਦੀ ਭੂਮਿਕਾਤੇ ਸਖ਼ਤ ਸਵਾਲ

 

ਨਵੀਂ ਦਿੱਲੀ 5 ਫਰਵਰੀ, 2026

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ  ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਨਾ ਭਰਾਵਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਤੇ ਕਾਬਜ਼ ਰਹਿੰਦੇ ਹੋਏ ਜੋ ਭੂਮਿਕਾ ਨਿਭਾਈ ਗਈ, ਉਹ ਸਿੱਖ ਕੌਮ ਦੇ ਹਿਤਾਂ ਨਾਲ ਸਿੱਧੀ ਟੱਕਰ ਵਿੱਚ ਰਹੀ ਹੈਉਨ੍ਹਾਂ ਦੋਸ਼ ਲਗਾਇਆ ਕਿ ਇਸ ਦੌਰਾਨ ਕਾਂਗਰਸ ਦੀ ਦਲਾਲੀ, ਉਸਦੇ ਗੁੰਡਾ ਤੱਤਾਂ ਦੀ ਪੱਖਪਾਤੀ ਰੱਖਿਆ ਅਤੇ ਸਿੱਖ ਕੌਮ ਨੂੰ 1984 ਦੇ ਦੰਗਿਆਂ ਨੂੰ ਭੁਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ

ਸਰਦਾਰ ਕਾਲਕਾ ਨੇ ਕਿਹਾ ਕਿ ਲਗਭਗ ਚਾਰ ਸਾਲ ਪਹਿਲਾਂ, ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਬਣਤਰ ਹੋ ਰਹੀ ਸੀ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਬਾਅ ਬਣਾਇਆ ਗਿਆ ਕਿ ਸਰਨਾ ਭਰਾਵਾਂ ਨਾਲ ਹੱਥ ਮਿਲਾਇਆ ਜਾਵੇਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਪੰਥਕ ਅਸੂਲਾਂਤੇ ਡਟ ਕੇ ਆਪਣਾ ਵੱਖਰਾ ਅਤੇ ਸਪਸ਼ਟ ਰਾਹ ਚੁਣਿਆ

ਉਨ੍ਹਾਂ ਕਿਹਾ ਕਿ ਅੱਜਬਿੱਲੀ ਥੈਲੇ ਤੋਂ ਬਾਹਰ ਗਈ ਹੈਅਤੇ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਸਲੀ ਮਨਸ਼ਾ ਕੀ ਸੀਸਰਨਾ ਭਰਾਵਾਂ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਕਰਨ ਪਿੱਛੇ ਦਾ ਮਕਸਦ ਕਾਂਗਰਸ ਨਾਲ ਗੁਪਤ ਗਠਜੋੜ ਬਣਾਉਣਾ ਸੀਇਸ ਸਾਜ਼ਿਸ਼ ਦੇ ਤਹਿਤ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਇਕ ਦਲਾਲੀ ਭੂਮਿਕਾ ਸੌਂਪੀ ਗਈ, ਜੋ ਹੁਣ ਸਾਰਿਆਂ ਦੇ ਸਾਹਮਣੇ ਚੁੱਕੀ ਹੈ

ਸਰਦਾਰ ਕਾਲਕਾ ਨੇ ਦੋਸ਼ ਲਗਾਇਆ ਕਿ ਕੱਲ੍ਹ ਸਰਦਾਰ ਹਰਵਿੰਦਰ ਸਿੰਘ ਸਰਨਾ ਆਪਣੇ ਪੁੱਤਰ ਸਮੇਤ ਰਾਹੁਲ ਗਾਂਧੀ ਨੂੰ ਮਿਲਣ ਗਏ, ਜਿਸ ਦਾ ਮੁੱਖ ਉਦੇਸ਼ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਅਤੇ ਰਾਜਨੀਤਕ ਗਠਜੋੜ ਦੀ ਸਮੀਕਰਨ ਬਣਾਉਣਾ ਸੀਬਾਅਦ ਵਿੱਚ ਇਸ ਮੁਲਾਕਾਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੋੜ ਕੇ ਗੁਮਰਾਹਕੁੰਨ ਬਿਆਨਬਾਜ਼ੀ ਕੀਤੀ ਗਈ, ਜੋ ਪੂਰੀ ਤਰ੍ਹਾਂ ਬੇਬੁਨਿਆਦ ਹੈ

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਵੱਡੇ ਪੰਥਕ ਆਗੂ ਦੱਸਦੇ ਰਹੇ, ਉਹ ਅੱਜ ਪੰਥ ਦੇ ਸਰਬੋਤਮ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਜ਼ਰਅੰਦਾਜ਼ ਕਰਕੇ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਜਾ ਕੇ ਸੌਦੇਬਾਜ਼ੀ ਕਰ ਰਹੇ ਹਨਇਹ ਸਿਰਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਬੇਇਜ਼ਤੀ ਹੈ

ਸਰਦਾਰ ਕਾਲਕਾ ਨੇ ਕਿਹਾ ਕਿ ਜਿਹੜੀ ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬਤੇ ਹਮਲਾ ਕਰਵਾਇਆ, ਹਰਿਮੰਦਰ ਸਾਹਿਬਤੇ ਗੋਲੀਆਂ ਅਤੇ ਤੋਪਾਂ ਚਲਵਾਈਆਂ, ਦਿੱਲੀ ਵਿੱਚ ਸਿੱਖ ਨਸਲਕੁਸ਼ੀ ਕਰਵਾਈਅੱਜ ਉਸੇ ਪਾਰਟੀ ਨਾਲ ਅਲਾਇੰਸ ਦੀ ਗੱਲ ਕਰਨਾ ਸਭ ਤੋਂ ਵੱਡੀ ਮੰਦਭਾਗੀ ਨਜ਼ੀਰ ਹੈਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਅਕਾਲੀ ਦਲ ਨੂੰ ਇਸ ਰਾਹੇ ਧੱਕਣਾ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਗੱਦਾਰੀ ਦੇ ਬਰਾਬਰ ਹੈ

ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੀਡੀਆ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਮੁੜ ਤਲਬ ਕਰਕੇ ਪੁੱਛਗਿੱਛ ਕੀਤੀ ਜਾਵੇ ਕਿ ਰਾਹੁਲ ਗਾਂਧੀ ਨਾਲ ਕਿਹੜੇ ਸੌਦੇ ਹੋਏ, ਪੰਥ ਦੇ ਕਿਹੜੇ ਮਸਲੇ ਵੇਚੇ ਗਏ ਅਤੇ ਕਿਹੜੇ ਬੰਦੀ ਸਿੰਘਾਂ ਦੇ ਨਾਮਤੇ ਰਾਜਨੀਤਕ ਸੌਦੇਬਾਜ਼ੀ ਕੀਤੀ ਗਈ

ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਸਰਨਾ ਭਰਾਵਾਂ ਦੀ ਇਸ ਗੱਦਾਰਾਨਾ ਰਾਜਨੀਤੀ ਨੂੰ ਕਦੇ ਕਬੂਲ ਨਹੀਂ ਕਰੇਗੀਕੌਮ ਦੇ ਨਾਮਤੇ ਵੋਟਾਂ ਲੈ ਕੇ ਆਪਣੇ ਬੱਚਿਆਂ ਲਈ ਸੀਟਾਂ ਦੀ ਸੌਦੇਬਾਜ਼ੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀਉਨ੍ਹਾਂ ਐਲਾਨ ਕੀਤਾ ਕਿ  ਹਰਵਿੰਦਰ ਸਿੰਘ ਸਰਨਾ ਅਤੇ  ਪਰਮਜੀਤ ਸਿੰਘ ਸਰਨਾ  ਵਿਰੁੱਧ ਸਖ਼ਤ ਪੰਥਕ ਕਾਰਵਾਈ ਲਈ ਲਿਖਤੀ ਮੰਗ ਪੱਤਰ ਵੀ ਜਲਦ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਜਾਵੇਗਾ

 

 

 

 

 

 

Leave a Reply

Your email address will not be published. Required fields are marked *

और पढ़ें

Cricket Live Score

Corona Virus

Rashifal

और पढ़ें